ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਜਿੰਦਰ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਵਿਸ਼ਵ ਹਾਈ ਬਲੱਡ ਪ੍ਰੈਸ਼ਰ ਡੇ ਮਨਾਇਆ ਗਿਆ। ਇਸ ਦੇ ਵਿੱਚ ਡਾਕਟਰ ਲਵਲੀਨ ਕੌਰ, ਡਾਕਟਰ ਹਰਜਿੰਦਰ ਕੁਮਾਰ, ਡਾਕਟਰ ਰਵਨੀਤ ਕੌਰ, ਨਰਸਿੰਗ ਸਿਸਟਰ ਰਜਨੀ ਦੇਵੀ, ਸਟਾਫ ਨਰਸ ਹਰਮਿੰਦਰ ਕੌਰ, ਮੈਡਮ ਮਨਜੀਤ ਕੌਰ, ਹੈਲਥ ਸੁਪਰਵਾਈਜ਼ਰ ਨੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਲਈ ਨਮਕ ਘੱਟ ਖਾਣਾ ਚਾਹੀਦਾ ਹੈ, ਤਲੀਆਂ ਚੀਜ਼ਾਂ ਅਤੇ ਬਾਹਰਲਾ ਖਾਣਾ ਨਹੀਂ ਖਾਣਾ ਚਾਹੀਦਾ। ਘਰ ਦਾ ਬਣਿਆ ਖਾਣਾ ਚਾਹੀਦਾ ਹੈ ਸਵੇਰ ਸ਼ਾਮ ਕਸਰਤ ਕਰਨੀ ਚਾਹੀਦੀ ਹੈ ਜੇਕਰ ਕਿਸੇ ਨੂੰ ਬੀਪੀ ਦੀ ਤਕਲੀਫ ਹੈ ਤਾਂ ਡਾਕਟਰ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ । ਦਵਾਈ ਖਾਣੀ ਚਾਹੀਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਦਵਾਈ ਫਰੀ ਦਿੱਤੀ ਜਾਂਦੀ। ਇਸ ਵਿੱਚ ਬਲਵੀਰ ਕੌਰ, ਸੁਖਦੇਵ ਕੌਰ, ਜਸਪ੍ਰੀਤ, ਜਗਜੀਤ, ਸੀਮਾ, ਪਰਮਜੀਤ, ਸੁਨੀਤਾ, ਪੂਜਾ ਆਸ਼ਾ ਵਰਕਰ ਸ਼ਾਮਿਲ ਹੋਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



