ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਜਿਲਾ ਇਕਾਈ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਸ ਸਰਦੂਲ ਸਿੰਘ ਬਾਲਸੰਡਾ ਜੋ ਕਿ ਵਾਲਮੀਕ/ਮਜ਼੍ਹਬੀ ਸਿੱਖ ਭਾਈ ਚਾਰੇ ਨਾਲ ਸੰਬੰਧ ਰੱਖਦੇ ਹਨ. ਉਨਾਂ ਦੀ ਮਹਾਂਪੁਰਸ਼ਾ ਦੇ ਅੰਦੋਲਨ ਪ੍ਰਤੀ ਯੋਗਦਾਨ ਅਤੇ ਪ੍ਰਤੀਬੱਧਤਾ ਨੂੰ ਪ੍ਰਮੁੱਖਤਾ ਨਾਲ ਦੇਖਦਿਆਂ ਜਿਲ੍ਹਾ ਰੋਪੜ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। *ਇਸਤੋਂ ਪਹਿਲਾਂ ਸਰਦੂਲ ਸਿੰਘ ਬਾਲਸੰਡਾ ਵਾਟਰ ਸਪਲਾਈ ਅਤੇ ਸੀਨੀਟੇਸ਼ਨ ਮਹਿਕਮੇ ਤੋਂ ਸੇਵਾ ਮੁਕਤ ਹੋਏ ਹਨ ਅਤੇ ਨੌਕਰੀ ਦੌਰਾਨ ਮਹਿਕਮੇ ਅੰਦਰ ਟ੍ਰੇਡ ਯੂਨੀਅਨ ਵਿਚ ਬਲਾਕ ਤੋਂ ਚੱਲਕੇ ਤੇ ਸੂਬਾ ਪੱਧਰ ਤੱਕ ਆਪਣੀਆਂ ਸੇਵਾਵਾਂ ਦੇ ਚੁਕੇ ਹਨ। ਇਸਦੇ ਨਾਲ ਹੀ BAMCEF ਦੇ ਮਾਧਿਅਮ ਰਾਹੀਂ ਮਹਾਂਪੁਰਸ਼ਾ ਦੇ ਇਸ ਅੰਦੋਲਨ ਵਿਚ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੇ ਹਨ.ਬਹੁਜਨ ਸਮਾਜ ਪਾਰਟੀ ਨੂੰ ਮਜਬੂਤ ਕਰਨ ਲਈ ਦੋਗਲੇ ਕਿਰਦਾਰਾਂ ਵਾਲੇ ਆਗੂਆਂ ਨੂੰ ਛੱਡ ਕੇ ਚੰਗੇ,ਪੜੇ ਲਿਖੇ, ਮਿਸ਼ਨਰੀ,ਸਾਹਿਬ ਸ੍ਰੀ ਕਾਂਸੀ ਰਾਮ ਜੀ ਦੁਆਰਾ ਚਲਾਏ ਗਏ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਦੇ ਅੰਦੋਲਨ ਨੂੰ ਸਮਰਪਿਤ ਨੌਜਵਾਨਾਂ ਨੂੰ ਕੇਡਰ ਦੇ ਕੇ ਪਾਰਟੀ ਨਾਲ ਜੋੜਿਆ ਜਾਵੇਗਾ।
ਬਸਪਾ ਸੀਨੀਅਰ ਆਗੂਆਂ ਵੱਲੋਂ ਜ਼ਿਲ੍ਹਾ ਰੋਪੜ ਦਾ ਸਰਦੂਲ ਸਿੰਘ ਬਾਲਸੰਡਾ ਨੂੰ ਰੋਪੜ ਦਾ ਪ੍ਰਧਾਨ ਥਾਪਿਆ ਗਿਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



