ਹੁਸ਼ਿਆਰਪੁਰ / ਮੁਕੇਰੀਆਂ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੀਤੇ ਦਿਨ ਸੋਸ਼ਲ ਮੀਡੀਆ ਤੇ ਇੱਕ ਫੁਟੇਜ ਬਹੁਤ ਜਿਆਦਾ ਵਾਇਰਲ ਹੋ ਰਹੀ ਸੀ ਜਿਸ ਵਿੱਚ ਸਿਵਲ ਹਸਪਤਾਲ ਦੇ ਐਸ.ਐਮ.ਓ ਦੇ ਦਫਤਰ ਵਿੱਚ ਇੱਕ ਵਿਅਕਤੀ ਨੇ ਦਾਖਲ ਹੋ ਕੇ ਉੱਥੇ ਮੌਜੂਦ ਕੰਪਿਊਟਰ ਆਪਰੇਟਰ ਨਾਲ ਕਥਿਤ ਤੌਰ ਤੇ ਮਾਰ ਕੁਟਾਈ ਕੀਤੀ ਇਸ ਸਬੰਧ ਵਿੱਚ ਮਾਰ ਕੁਟਾਈ ਨਾਲ ਪੀੜਿਤ ਸਿਵਲ ਹਸਪਤਾਲ ਦੇ ਕੰਪਿਊਟਰ ਆਪਰੇਟਰ ਅਜੇ ਕੁਮਾਰ ਨੇ ਦੱਸਿਆ ਕਿ ਉਹ ਐਸ.ਐਮ.ਓ ਸਾਹਿਬ ਦੇ ਦਫਤਰ ਵਿੱਚ ਕੰਪਿਊਟਰ ਤੇ ਕੰਮ ਕਰ ਰਿਹਾ ਸੀ ਕੀ ਅਚਾਨਕ ਦਫਤਰ ਦੇ ਅੰਦਰ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਕਮਲਜੀਤ ਸਿੰਘ ਦਾਖਲ ਹੋਇਆ ਤੇ ਮੇਰੇ ਨਾਲ ਮਾਰ ਕੁਟਾਈ ਕਰਨ ਲੱਗ ਪਿਆ ਅਤੇ ਮੈਨੂੰ ਗੰਦੀਆਂ ਗਾਲਾਂ ਵੀ ਕੱਢਣ ਲੱਗ ਪਿਆ ਮੈਨੂੰ ਬੜੀ ਮੁਸ਼ਕਿਲ ਉੱਥੇ ਮੌਜੂਦ ਸਟਾਫ ਨੇ ਹਮਲਾਵਰ ਕੋ ਬਚਾਇਆ ਹਮਲਾਵਰ ਮੈਨੂੰ ਵਾਰ-ਵਾਰ ਕਹਿ ਰਿਹਾ ਸੀ ਤੈਨੂੰ ਨਹੀਂ ਪਤਾ ਮੈਂ ਕੌਣ ਹਾਂ ਮੇਰੀ ਪਹੁੰਚ ਬਹੁਤ ਉੱਪਰ ਤੱਕ ਹੈ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਪੀੜਿਤ ਅਜੇ ਕੁਮਾਰ ਨੇ ਦੱਸਿਆ ਕੀ ਮੈਂ ਇਸ ਸਬੰਧ ਦੇ ਵਿੱਚ ਸਾਰੇ ਸਟਾਫ ਦੇ ਦਸਤਾਖਤ ਕਰਵਾ ਕੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪ੍ਰੰਤੂ ਹਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਪੀੜਿਤ ਨੇ ਮੁੱਖ ਮੰਤਰੀ ਪੰਜਾਬ ਤੋਂ ਇਨਸਾਫ ਦੀ ਮੰਗ ਕੀਤੀ ਹੈ ਇੱਥੇ ਦੱਸਣ ਯੋਗ ਹੈ ਕਿ ਇਹ ਵਾਰਦਾਤ ਸੀਸੀਟੀਵੀ ਫੁਟੇਜ ਰਾਹੀਂ ਫੈਲਣ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜੇਕਰ ਸਿਵਲ ਹਸਪਤਾਲ ਵਿੱਚ ਮੁਲਾਜ਼ਮ ਹੀ ਨਹੀਂ ਸੁਰਖਿਅਤ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਜਦੋਂ ਇਸ ਸਬੰਧ ਵਿੱਚ ਡਾਕਟਰ ਕਮਲਜੀਤ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਈ ਮਾਰਕੁਟਾਈ ਨਹੀਂ ਕੀਤੀ ਇਸ ਨੇ ਥਾਣੇ ਦਰਖਾਸਤ ਦਿੱਤੀ ਹੋਈ ਹੈ ਕਰ ਲੇ ਜੋ ਕੁਝ ਕਰਨਾ ਜਦੋਂ ਇਸ ਸਬੰਧ ਵਿੱਚ ਐਸ.ਐਚ.ਓ ਮੁਕੇਰੀਆਂ ਜੋਗਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਮੈਂ ਪਤਾ ਕਰਕੇ ਜਲਦੀ ਹੀ ਕਾਰਵਾਈ ਕਰਦਾ ਹਾਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj