HOME ਜਰਖੜ ਹਾਕੀ ਅਕੈਡਮੀ ਦਾ ਹੋਣਹਾਰ ਖਿਡਾਰੀ ਸੀ- ਗੁਰਕੀਰਤ ਸਿੰਘ ਮਾਂਗਟ ਗੋਲਡੀ

ਜਰਖੜ ਹਾਕੀ ਅਕੈਡਮੀ ਦਾ ਹੋਣਹਾਰ ਖਿਡਾਰੀ ਸੀ- ਗੁਰਕੀਰਤ ਸਿੰਘ ਮਾਂਗਟ ਗੋਲਡੀ

2
ਅੱਜ ਭੋਗ ਤੇ ਵਿਸ਼ੇਸ਼ 
ਲੁਧਿਆਣਾ   (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਗੁਰਕੀਰਤ ਸਿੰਘ ਮਾਂਗਟ  ਬੀਤੀ 27 ਅਪ੍ਰੈਲ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਹਨਾਂ ਦੀ ਬੇਵਕਤੀ ਮੌਤ ਨੇ  ਮਾਂਗਟ ਪਰਿਵਾਰ ਅਤੇ ਉਸਦੇ ਦੋਸਤਾਂ ਮਿੱਤਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਗੁਰਕੀਰਤ ਸਿੰਘ ਮਾਂਗਟ ਬੜਾ ਹੋਣਹਾਰ ਵਿਦਿਆਰਥੀ ਅਤੇ ਹਾਕੀ ਦਾ ਵਧੀਆ ਖਿਡਾਰੀ ਸੀ। ਉਸ ਦਾ ਪਿਤਾ ਪ੍ਰਿਥੀਪਾਲ ਸਿੰਘ  ਹਾਕੀ ਦਾ ਆਪਣੇ ਸਮੇਂ ਦਾ ਵਧੀਆ ਕੌਮੀ ਪੱਧਰ ਦਾ ਖਿਡਾਰੀ ਰਿਹਾ, ਜਦਕਿ ਉਸ ਦਾ ਦਾਦਾ ਚੰਦ ਸਿੰਘ ਜੋ ਹਾਕੀ ਦਾ ਬਹੁਤ ਹੀ ਵਧੀਆ ਕੋਚ ਅਤੇ ਹਾਕੀ ਖਿਡਾਰੀ ਸਨ। ਉਸ ਨੇ ਰਾਮਪੁਰ ਸਕੂਲ ਵਿੱਚ ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰਦਿਆਂ ਆਪਣੀ ਕੋਚਿੰਗ ਸਦਕਾ ਕਈ ਨਾਮੀ ਹਾਕੀ ਖਿਡਾਰੀ ਪੈਦਾ ਕੀਤੇ ਹਨ। ਗੁਰਕੀਰਤ ਸਿੰਘ ਨੇ ਲੰਬਾ ਅਰਸਾ ਜਰਖੜ ਹਾਕੀ ਅਕੈਡਮੀ ਵਿੱਚ ਹਾਕੀ ਦੀ ਟਰੇਨਿੰਗ ਲਈ ਜਿੱਥੋਂ ਉਹ ਕੌਮੀ ਪੱਧਰ ਤੇ  ਹਾਕੀ ਖੇਡਿਆ ਫਿਰ ਹਾਕੀ ਦੀ ਵਧੀਆ ਖੇਡ ਸਦਕਾ ਉਸ ਨੂੰ ਸਰਕਾਰੀ ਨੌਕਰੀ ਮਿਲੀ। ਅਜੇ ਜ਼ਿੰਦਗੀ ਵਿੱਚ ਉਸ ਨੇ ਹੋਰ ਅੱਗੇ ਵਧਣਾ ਸੀ ਪਰ ਅਚਨਚੇਤ ਮੌਤ ਦੇ ਜੱਫੇ ਨੇ ਉਸ ਦੀ ਜ਼ਿੰਦਗੀ ਦੀ ਸਾਰੀ ਕਹਾਣੀ ਹੀ ਖਤਮ ਕਰ ਦਿੱਤੀ। ਸਵਰਗੀ ਗੁਰਕੀਰਤ ਸਿੰਘ ਮਾਂਗਟ ਉਰਫ ਗੋਲਡੀ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 8 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਭਗਵਾਨ ਸਰ ਸਾਹਿਬ, ਪੱਤੀ ਚੰਦੂ ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article10 ਮਈ ਨੂੰ ਹੋਣ ਵਾਲੇ ਮਿਲਡੂਰਾ ਆਸਟ੍ਰੇਲੀਆ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ 
Next articleਜ਼ਿੰਦਗੀ ਜ਼ਿੰਦਾਬਾਦ