HOME ਕੰਨਿਆ ਸਕੂਲ ਰੋਪੜ ਦੀ ਵਿਦਿਆਰਥਣ ਗੁਰਸਿਮਰਨਜੋਤ ਕੌਰ ਨੇ ਪਾਸ ਕੀਤੀ ਜੇ.ਈ. ਮੇਨਜ਼...

ਕੰਨਿਆ ਸਕੂਲ ਰੋਪੜ ਦੀ ਵਿਦਿਆਰਥਣ ਗੁਰਸਿਮਰਨਜੋਤ ਕੌਰ ਨੇ ਪਾਸ ਕੀਤੀ ਜੇ.ਈ. ਮੇਨਜ਼ ਪ੍ਰੀਖਿਆ 

1
ਰੋਪੜ,   (ਸਮਾਜ ਵੀਕਲੀ)   (ਰੋਮੀ ਘੜਾਮਾਂ): ਸ.ਸ.ਸ.ਸ. ਸਕੂਲ (ਕੰਨਿਆ) ਰੋਪੜ ਦੀ ਬਾਹਰਵੀਂ ਜਮਾਤ (ਨਾਨ ਮੈਡੀਕਲ) ਦੇ ਪੇਪਰ ਦੇ ਚੁੱਕੀ ਵਿਦਿਆਰਥਣ ਗੁਰਸਿਮਰਨਜੋਤ ਕੌਰ ਪੁੱਤਰੀ ਲਖਵਿੰਦਰਪਾਲ ਸਿੰਘ ਨੇ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਈ ਗਈ ਜੇ.ਈ. ਮੇਨਜ਼ ਪ੍ਰੀਖਿਆ: 2025, 81.6% ਅੰਕਾਂ ਨਾਲ਼ ਪਾਸ ਕੀਤੀ। ਪ੍ਰਿੰਸੀਪਲ ਸੰਦੀਪ ਕੌਰ ਨੇ ਬੱਚੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਹੋਣਹਾਰ ਬੱਚੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਦੇ ਹਨ। ਇਸ ਮੌਕੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਵਧਾਈਆਂ ਦਿੰਦੇ ਹੋਏ ਮੂੰਹ ਮਿੱਠਾ ਕਰਵਾ ਕੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਜਿਕਰਯੋਗ ਹੈ ਕਿ ਕੰਨਿਆ ਸਕੂਲ ਦੀਆਂ ਅਕਾਦਮਿਕ ਸਿਖਿਆ ਤੋਂ ਇਲਾਵਾ ਹੋਰ ਵੀ ਬਹੁ-ਪੱਖੀ ਕਾਰਗੁਜ਼ਾਰੀਆਂ/ਗਤੀਵਿਧੀਆਂ ਅਕਸਰ ਹੀ ਇਲਾਕੇ ਵਿੱਚ ਸਾਰਥਕ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਲੇਟ ਫੱਟੀ
Next articleਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀਆਂ ਸਰਕਾਰਾਂ ਮਾਰਦੀਆਂ  ਰਹੀਆਂ ਪੰਜਾਬ ਦੇ ਹੱਕਾਂ ਤੇ ਡਾਕਾ  ਜੱਥੇ:ਨਿਮਾਣਾ,ਮਖੂ