(ਸਮਾਜ ਵੀਕਲੀ)
ਚੁੱਕ ਕੇ ਸਲੇਟ ਫੱਟੀ
ਲਿਖਦਾ ਪਹਾੜੇ ਹਾਂ
ਬਾਰ ਬਾਰ ਮੇਟ ਲਿਖਾਂ
ਮੁੱਢ ਤੋਂ ਹੀ ਸਾਰੇ ਹਾਂ
ਹਰ ਇੱਕ ਪਹਾੜਾ ਯਾਦ
ਕਰਨਾ ਹੈ ਜਚ ਕੇ
ਹੌਸਲਾ ਬੁਲੰਦ ਹੋਵੇ
ਮਾਸਟਰ ਥਾਪੀ ਦੇਵੇ ਭੱਜ ਕੇ
ਫਿਰ ਮੈਂ ਸਵਾਲ ਕੱਢਾਂ
ਜੋੜ ਘਟਾਉ, ਵੰਡ ਦੇ
ਆਇਆ ਨਾ ਜਵਾਬ ਕਿਤੇ
ਮਾਸਟਰ ਚੰਗੀ ਤਰਾਂ ਚੰਡਦੇ
ਇਕਾਈ ਦੁਹਾਈ ਸੈਂਕੜਾ ਕਹਿ
ਰਕਮਾਂ ਦੀ ਪਹਿਚਾਣ ਕਰਾਂ
ਲਿਖ ਕੇ ਸਲੇਟ ਉੱਤੇ
ਬਾਰ ਬਾਰ ਮਾਣ ਕਰਾਂ
ਕਰਕੇ ਅਤੀਤ ਯਾਦ ਬੱਲੀ
ਮਲਾਂ ਮੈਂ ਤਾਂ ਅੱਖੀਆਂ
ਦਿਲ ਦੇ ਕੋਨੇ ਦੇ ਵਿੱਚ
ਯਾਦਾਂ ਸਾਂਭ ਰੱਖੀਆਂ
……ਬੱਲੀ ਈਲਵਾਲ


