HOME ਸਿਵਲ ਹਸਪਤਾਲ ਡੇਰਾਬੱਸੀ ਨੂੰ ਰੋਟਰੀ ਕਲੱਬ ਵੱਲੋਂ ਏਸੀ ਭੇਂਟ ਸਵਰਗੀ ਮੋਹਨ ਬਿੰਦਲ...

ਸਿਵਲ ਹਸਪਤਾਲ ਡੇਰਾਬੱਸੀ ਨੂੰ ਰੋਟਰੀ ਕਲੱਬ ਵੱਲੋਂ ਏਸੀ ਭੇਂਟ ਸਵਰਗੀ ਮੋਹਨ ਬਿੰਦਲ ਦੀ 14ਵੀਂ ਬਰਸੀ ਮੌਕੇ ਕੀਤੀ ਸੇਵਾ

1
ਫ਼ੋਟੋ ਕੈਪਸਨ ਡੇਰਾਬਸੀ ਸਿਵਲ ਹਸਪਤਾਲ ਵਿਖੇ ਕਸ਼ਿਸ਼ ਸੋਸਾਇਟੀ ਅਤੇ ਰੋਟੇਰੀਅਨ ਐਸਐਮਓ ਡਾਕਟਰ ਧਰਮਿੰਦਰ ਸਿੰਘ ਨੂੰ ਏਸੀ ਭੇਂਟ ਕਰਦੇ ਹੋਏ।
ਡੇਰਾਬੱਸੀ,  (ਸਮਾਜ ਵੀਕਲੀ)   ਸੰਜੀਵ ਸਿੰਘ ਸੈਣੀ :- ਹੋਟਲ ਪਾਰਸ ਡੇਰਾਬੱਸੀ ਦੇ ਐਮ.ਡੀ. ਰੋਟੇਰੀਅਨ ਅਮਿਤ ਬਿੰਦਲ ਦੇ ਪਿਤਾ ਸਵਰਗੀ ਸ੍ਰੀ ਮੋਹਨ ਬਿੰਦਲ ਦੀ 14ਵੀਂ ਬਰਸੀ ਮੌਕੇ, ਉਨ੍ਹਾਂ ਦੀ ਨਿੱਘੀ ਯਾਦ ਵਿੱਚ ਇੱਕ ਵੱਡਾ ਸਮਾਜਸੇਵੀ ਯੋਗਦਾਨ ਦਿੱਤਾ ਗਿਆ। ਰੋਟਰੀ ਕਲੱਬ ਡੇਰਾਬੱਸੀ ਟਾਊਨ ਅਤੇ ਕਸ਼ਿਸ਼ ਸੁਸਾਇਟੀ ਡੇਰਾਬੱਸੀ ਦੇ ਸਾਂਝੇ ਸਹਿਯੋਗ ਨਾਲ ਸਿਵਲ ਹਸਪਤਾਲ ਡੇਰਾਬੱਸੀ ਨੂੰ ਮੰਗ ਅਨੁਸਾਰ ਇੱਕ ਡੇਢ ਟਨ ਦਾ ਸਪਲਿਟ ਏਸੀ ਭੇਂਟ ਕੀਤਾ ਗਿਆ। ਇਹ ਏਸੀ ਅੱਜ ਹਸਪਤਾਲ ਦੇ ਮਾਨਯੋਗ ਐਸ.ਐਮ.ਓ. ਡਾ. ਧਰਮਿੰਦਰ ਸਿੰਘ ਨੂੰ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਭੁਪਿੰਦਰ ਸੈਣੀ, ਸਕੱਤਰ ਰੋਟੇਰੀਅਨ ਹਰਿੰਦਰ ਸਿੰਘ ਅਤੇ ਕਸ਼ਿਸ਼ ਸੁਸਾਇਟੀ ਦੇ ਪ੍ਰਧਾਨ ਰੋਟੇਰੀਅਨ ਅਮਿਤ ਬਿੰਦਲ ਵੱਲੋਂ ਸੌਂਪਿਆ ਗਿਆ। ਮੌਕੇ ‘ਤੇ ਰੋਟੇਰੀਅਨ ਭੁਪਿੰਦਰ ਸੈਣੀ ਅਤੇ ਅਮਿਤ ਬਿੰਦਲ ਨੇ ਭਵਿੱਖ ਵਿੱਚ ਵੀ ਹਸਪਤਾਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਰੋਟੇਰੀਅਨ ਭੁਪਿੰਦਰ ਸਿੰਘ ਸੈਣੀ, ਰੋਟੇਰੀਅਨ ਅਮਿਤ ਬਿੰਦਲ, ਰੋਟੇਰੀਅਨ ਹਰਿੰਦਰ ਸਿੰਘ ਸੈਣੀ, ਕੌਂਸਲਰ ਐਡਵੋਕੇਟ ਰੋਟੇਰੀਅਨ ਵਿਕਰਾਂਤ ਪਵਾਰ, ਕੌਂਸਲਰ ਰੋਟੇਰੀਅਨ ਹਰਵਿੰਦਰ ਸਿੰਘ ਪਿੰਕਾ, ਰੋਟੇਰੀਅਨ ਰਮੇਸ਼ ਸੈਣੀ, ਰੋਟੇਰੀਅਨ ਪਰਮਜੀਤ ਸਿੰਘ ਸੈਣੀ, ਰੋਟੇਰੀਅਨ ਰਵਿੰਦਰ ਸਿੰਘ ਰਵੀ, ਰੋਟੇਰੀਅਨ ਅਮਰ ਚਾਵਲਾ, ਰੋਟੇਰੀਅਨ ਸੁਬਮ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੰਗ ਪ੍ਰਦਾਨ ਤੋਂ ਵੱਡਾ ਕੋਈ ਭਲਾ ਨਹੀਂ, ਅੰਗ ਪ੍ਰਦਾਨ ਮਹਾਂ ਪ੍ਰਦਾਨ
Next articleਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਨੂੰ ਮੂਲੋ ਰੱਦ ਕਰੇ – ਨਰਿੰਦਰਪਾਲ ਸਿੰਘ ਚੰਦੀ