HOME ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਨੂੰ ਮੂਲੋ ਰੱਦ ਕਰੇ – ਨਰਿੰਦਰਪਾਲ...

ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਨੂੰ ਮੂਲੋ ਰੱਦ ਕਰੇ – ਨਰਿੰਦਰਪਾਲ ਸਿੰਘ ਚੰਦੀ

3
ਨਰਿੰਦਰਪਾਲ ਸਿੰਘ ਚੰਦੀ

ਸ਼ਾਹਕੋਟ, ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਬੀਜੇਪੀ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਵੱਲੋਂ ਲੈਂਡ ਪੂਲਿਗ ਪਾਲਸੀ ਨੂੰ ਪੰਜਾਬ ਲਈ ਘਾਤਕ ਦਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਪਾਲਸੀ ਲਾਗੂ ਹੀ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਲੈਂਡ ਪੂਲਿਗ ਪਾਲਸੀ ਕਿਸੇ ਤਰ੍ਹਾਂ ਵੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਇਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਦੁਖੀ ਲੋਕਤੰਤਰ ਵੱਲੋਂ ਇਸ ਪਾਲਸੀ ਦੇ ਵਿਰੁੱਧ ਗ੍ਰਾਮ ਸਭਾਵਾਂ ਵਿਚ ਮਤੇ ਪਾਏ ਗਏ ਕਿਸਾਨ ਪੰਜਾਬ ਸਰਕਾਰ ਵਿਰੁੱਧ ਟਰੈਕਟਰ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਲਈ ਮਜਬੂਰ ਹੋਏ ਤੇ ਖੁਦ  ਪੰਜਾਬ ਸਰਕਾਰ ਲੈਂਡ ਪੂਲਿਗ ਪਾਲਸੀ ਦੀ ਖਾਸੀਅਤ ਦੱਸਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ । ਇਸ ਪਾਲਸੀ ਨੇ ਪੰਜਾਬ ਦੇ ਕਿਸਾਨਾਂ ਨੂੰ  ਦੁਖੀ ਕੀਤਾ  ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ , ਚੰਦੀ ਨੇ ਕਿਹਾ ਕਿ ਲੈਂਡ ਪੁਲਿੰਗ ਪਾਲਸੀ ਕਿਸੇ ਤਰ੍ਹਾਂ ਵੀ ਪੰਜਾਬ ਹਿੱਤ ਵਿਚ ਨਹੀਂ ਹੈ , ਪੰਜਾਬ ਦੀ ਉਪਜਾਊ ਜ਼ਮੀਨ ਵਿਚ ਡਿਵੈਲਪਮੈਂਟ ਦੇ ਨਾਮ ਤੇ ਕਲੋਨੀਆਂ ਕੱਟਣੀਆਂ ਤੇ ਕਿਸਾਨਾਂ ਨੂੰ ਜ਼ਮੀਨ ਦੇਣ ਲਈ ਮਜਬੂਰ ਕਰਨਾ ਜਿਥੇ ਅਤਿ ਨਿੰਦਣਯੋਗ ਹੈ ਉਥੇ ਬਹੁਤ ਮੰਦਭਾਗਾ ਵੀ ਹੈ। ਉਨ੍ਹਾਂ ਕਿਹਾ ਕਿ ਕਿਨ੍ਹਾਂ ਹਾਸੋਹੀਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਸੀ ਕਨੂੰਨ ਬਣਾਉਣ ਤੇ ਲਾਗੂ ਕਰਨ ਸਮੇਂ ਕਿਸਾਨਾਂ ਦੀ ਰਾਇ ਲੈਣੀ ਵੀ ਜ਼ਰੂਰੀ ਨਹੀਂ ਸਮਝੀ ਗਈ। ਹੁਣ ਲੋਕ ਤੰਤਰ ਸ਼ਕਤੀ ਅੱਗੇ ਝੁਕਦਿਆਂ ਪੰਜਾਬ ਸਰਕਾਰ ਵੱਲੋਂ ਯੂ ਟਰਨ ਲੈਂਦਿਆਂ ਐਲਾਨ ਕਰ ਦਿੱਤਾ ਕਿ ਉਹ ਪਾਲਸੀ ਨੂੰ ਵਾਪਸ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਝਾੜੂ ਸਰਕਾਰ ਨੂੰ ਪਤਾ ਸੀ ਕਿ ਇਹ ਪਾਲਸੀ ਪੰਜਾਬ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਤਾਂ ਇਸ ਨੂੰ ਲਾਗੂ ਹੀ ਕਿਓਂ ਕੀਤਾ ਗਿਆ।ਚੰਦੀ ਨੇ ਕਿਹਾ ਕਿ ਉਹ ਖੁਦ ਕਿਸਾਨ ਹਨ  ਲੋਕਤੰਤਰ ਦੇ ਹਮਾਇਤੀ ਹਨ। ਅਤੇ ਉਨ੍ਹਾਂ ਚਿਰ ਇਸ ਸੰਘਰਸ਼ ਦੇ ਹਾਮੀ ਰਹਿਣਗੇ ਜਿਨ੍ਹਾਂ ਚਿਰ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਸੀ ਨੂੰ ਮੂਲੋਂ ਰੱਦ ਨਹੀਂ ਕਰਦੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਿਵਲ ਹਸਪਤਾਲ ਡੇਰਾਬੱਸੀ ਨੂੰ ਰੋਟਰੀ ਕਲੱਬ ਵੱਲੋਂ ਏਸੀ ਭੇਂਟ ਸਵਰਗੀ ਮੋਹਨ ਬਿੰਦਲ ਦੀ 14ਵੀਂ ਬਰਸੀ ਮੌਕੇ ਕੀਤੀ ਸੇਵਾ
Next articleਸਾਂਝਾ ਅਧਿਆਪਕ ਦਲ ਪੰਜਾਬ ਦੀ ਪਲੇਠੀ ਮੀਟਿੰਗ ਜਿਲਾ ਕਪੂਰਥਲਾ ਵਿਖੇ ਹੋਈ,ਅਧਿਆਪਕ  ਵਰਗ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ