ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਸਿਵਿਲ ਹਸਪਤਾਲ ਬੰਗਾ ਦੇ ਐਸਐਮਓ ਡਾ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ ਦੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਇੱਕ ਸਾਲ ਦੇ ਬੱਚੇ ਤੋਂ ਲੈ ਕੇ 19 ਸਾਲ ਦੇ ਬੱਚਿਆਂ ਨੂੰ ਟੈਬਲੇਟ ਖਵਾਈਆਂ ਗਈਆਂ ਤਾਂ ਕਿ ਬੱਚੇ ਦੇ ਪੇਟ ਦੇ ਕੀੜੇ ਮਰ ਜਾਣ, ਬੱਚਾ ਤੰਦਰੁਸਤ ਰਹੇ, ਖੂਨ ਪੂਰਾ ਹੋਵੇ। ਇਸ ਵਿੱਚ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ, ਸਕੂਲ ਆਫ ਐਮੀਨੈਂਸ, ਖਾਲਸਾ ਸਕੂਲ, ਹਿੰਦੂ ਸਕੂਲ, ਵਾਲਮੀਕ ਬਸਤੀ, ਸ੍ਰੀ ਰਵਿਦਾਸ ਸਕੂਲ, ਆਂਗਣਵਾੜੀ ਸਕੂਲ ਬੰਗਾ ਵਿਖੇ ਗੋਲੀਆਂ ਦਿੱਤੀਆਂ ਗਈਆਂ। ਇਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਡਾ ਤਜਿੰਦਰ ਸਿੰਘ, ਡਾ ਬਲਜਿੰਦਰ ਕੁਮਾਰ, ਡਾ ਸਤਨਾਮ ਸਿੰਘ, ਸਟਾਫ ਨਰਸ ਨਵਦੀਪ ਕੌਰ, ਰਿੰਕੀ ਸ਼ਰਮਾ ਏ ਐਨ ਐਮ, ਪ੍ਰਿਸ ਫਾਰਮੇਸੀ ਅਫਸਰ, ਆਸ਼ਾ ਵਰਕਰ ਜਸਪ੍ਰੀਤ, ਪੂਜਾ, ਪਰਮਜੀਤ, ਗੁਰਬਖਸ਼, ਸੁਨੀਤਾ, ਸੰਦੀਪ, ਸੀਮਾ, ਜਗਜੀਤ ਕੌਰ ਨੇ ਗੋਲੀਆਂ ਵੰਡੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



