ਉਘੇ ਗੀਤਕਾਰ ਕੁਲਵਿੰਦਰ ਕਿੰਦਾ ਜੀ ਇਟਲੀ ਦਾ ਬੰਗਾ ਹਲਕੇ ਦੀ ਲੀਡਰਸ਼ਿਪ ਵਲੋਂ ਸਨਮਾਨ ਕੀਤਾ
ਮੁਕੰਦਪੁਰ ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਪਿੰਡ ਚਾਹਲ ਕਲਾਂ ਦੇ ਵਿਦੇਸ਼ਾਂ ਵਿੱਚ ਵੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਮਹਾਂਪੁਰਸ਼ਾ ਦੇ ਅੰਦੋਲਨ ਨੂੰ ਸਮਰਪਿਤ ਵਿਦੇਸ਼ਾ ਵਿੱਚ ਵੀ ਨਿਰੰਤਰ ਸਹਿਯੋਗੀ ਸਾਥੀ ਉਘੇ ਗੀਤਕਾਰ ਕੁਲਵਿੰਦਰ ਕਿੰਦਾ ਜੀ ਇਟਲੀ ਦਾ ਬੰਗਾ ਹਲਕੇ ਵਲੋਂ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਹਲਕੇ ਦੇ ਪ੍ਰਧਾਨ ਮਾਸਟਰ ਸਤਪਾਲ ਰਟੈਂਡਾ ਜੀ ਜਿਲਾ ਇੰਚਾਰਜ ਮਨੋਹਰ ਕਮਾਮ, ਬਹੁਜਨ ਸਭਿਆਚਾਰਕ ਮੰਚ ਪੰਜਾਬ ਦੇ ਇੰਚਾਰਜ ਰੂਪ ਲਾਲ ਧੀਰ ਸੀਨੀਅਰ ਆਗੂ ਬਹੁਜਨ ਸਮਾਜ ਪਾਰਟੀ ਜਿਲੇ ਦੇ ਜਥੇਬੰਦਕ ਸਕਤਰ ਵਿਜੇ ਕੁਮਾਰ ਗੁਣਾਚੌਰ ਜੀ ਜਿਲਾ ਸਕੱਤਰ ਸੋਮ ਨਾਥ ਰਟੈਂਡਾ ਨੇ ਮੁਕੰਦਪੁਰ ਵਿਖੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਨੀਲੇ ਸਰੋਪੋ ਨਾਲ ਲੀਡਰਸ਼ਿਪ ਨੇ ਸਨਮਾਨ ਕੀਤਾ ਤੇ ਵਿਚਾਰ ਵਿਟਾਂਦਰਾ ਕਰਦੇ ਹੋਏ ਬਸਪਾ ਆਗੂ ਪ੍ਰਵੀਨ ਬੰਗਾ ਨੇ ਵਿਦੇਸ਼ ਵਿੱਚ ਬੈਠੇ ਸਮਾਜ ਦੇ ਚਿੰਤਕਾਂ ਨੂੰ ਸਾਹਿਬ ਕਾਂਸ਼ੀ ਰਾਮ ਜੀ ਵਲੋਂ ਗਰੀਬ ਲੋਕਾਂ ਦੀਆਂ ਮੁਸ਼ਕਲਾਂ ਗੁਲਾਮੀ ਨੂੰਖਤਮ ਕਰਨ ਲਈ ਦੇਸ਼ ਭਰ ਵਿੱਚ ਸ਼ੁਰੂ ਕੀਤੇ ਰਾਜਨੀਤਕ ਤੇ ਸਮਾਜਿਕ ਪਰਿਵਰਤਨ ਦੀ ਲਹਿਰ ਹੇਠ ਬਹਜਨ ਸਮਾਜ ਨੂੰ ਸ਼ਾਸਕ ਬਣਾਉਣ ਦੇ ਉਦੇਸ਼ ਲਈ ਬਸਪਾ ਵਲੋਂ ਨਸ਼ਾ ਮਾਫੀਆ ਤੇ ਪੰਜਾਬ ਵਿਰੋਧੀ ਨੀਤੀਆਂ ਦੇ ਖਿਲਾਫ਼ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਦੀ ਧਮਕ ਹੁਣ ਵਿਦੇਸ਼ ਵਿੱਚ ਨਜਰ ਆ ਰਹੀ ਹੈ ਇਸ ਮੁਹਿੰਮ ਨੂੰ ਜਨਤਕ ਅੰਦੋਲਨ ਬਣਾਉਣ ਲਈ ਵਿਦੇਸ਼ ਵਿੱਚ ਬੈਠੇ ਭੈਣਾ ਭਰਾਵਾਂ ਤੇ ਨੋਜਵਾਨਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੋਕੇ ਤੇ ਬਸਪਾ ਦੇ ਟਕਸਾਲੀ ਦ੍ਰਿੜਤਾ ਨਾਲ ਬਸਪਾ ਨੂੰ ਮਜ਼ਬੂਤ ਕਰਨ ਵਿੱਚ ਇਲਾਕੇ ਤੇ ਪੰਜਾਬ ਭਰ ਵਿੱਚ ਸੰਘਰਸ਼ੀਲ ਪਰਵੀਨ ਬੰਗਾ ਜੀ ਦਾ ਵਿਸ਼ੇਸ਼ ਤੋਰ ਤੇ ਇਟਲੀ ਦੇ ਸਾਥੀਆਂ ਵਲੋਂ ਕੁਲਵਿੰਦਰ ਕਿੰਦਾ ਜੀ ਵਲੋਂ ਸਨਮਾਨ ਕੀਤਾ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨਿਆਂ ਦਾ ਬੇਗਮਪੁਰ ਬਣਾਉਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ।



