ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀਤੇ ਦਿਨੀਂ ਸਿਵਲ ਹਸਪਤਾਲ ਅੱਪਰਾ ਦੇ ਸਮੂਹ ਸਟਾਫ਼ ਦੀ ਬਦਲੀ ਸੰਬੰਧਿਤ ਵਿਭਾਗ ਵਲੋਂ ਕਰ ਦਿੱਤੀ ਗਈ ਸੀ ਤੇ ਇਸ ਦੇ ਨਾਲ ਨਾਲ ਮਰੀਜ਼ਾਂ ਲਈ ਓ. ਪੀ. ਡੀ ‘ਚ ਦਾਖਲ ਕਰਨ ਤੇ ਹੋਰ ਸਹੂਲਤਾਂ ਦਾ ਵੀ ਸਮਾਂ ਘਟਾ ਦਿੱਤਾ ਗਿਆ ਸੀ | ਗੌਰ ਕਰਨਯੋਗ ਹੈ ਕਿ ਕਸਬਾ ਅੱਪਰਾ ਲਗਭਗ 35-40 ਪਿੰਡਾਂ ਦਾ ਕੇਂਦਰ ਬਿੰਦੂ ਹੈ | ਇਲਾਕੇ ਦੇ ਜ਼ਿਆਦਾਤਰ ਲੋਕ ਸਿਵਲ ਹਸਪਤਾਲ ਅੱਪਰਾ ਤੋਂ ਹੀ ਆਪਣਾ ਇਲਾਜ ਕਰਵਾਉਦੇ ਹਨ | ਆਮ ਲੋਕਾਂ ਦੀ ਸਹੂਲਤ ਲਈ ਸਿਵਲ ਹਸਪਤਾਲ ਅੱਪਰਾ ਹਮੇਸਾ ਹੀ ਮੋਹਰੀ ਭੂਮਿਕਾ ਨਿਭਾ ਰਿਹਾ ਹੈ | ਪਰੰਤੂ ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਅੱਪਰਾ ਦੇ ਸਮੂਹ ਸਟਾਫ ਦੀ ਬਦਲੀ ਕਰ ਦਿੱਤੀ ਗਈ ਸੀ ਤੇ ਮਰੀਜ਼ਾਂ ਨੂੰ ਮਿਲਣ ਦੀ ਸਮਾਂ ਹੱਦ ਵੀ ਘਟਾ ਦਿੱਤੀ ਗਈ ਸੀ | ਇਸ ਸਮੱਸਿਆ ਨੂੰ ਦੇਖਦੇ ਹੋਏ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਨੇ ਆਪਣੇ ਸਮੂਹ ਸਾਥੀਆਂ ਨਾਲ ਮਿਲ ਕੇ ਸਿਵਲ ਸਰਜਨ ਜਲੰਧਰ ਨੂੰ ਵੀ ਮੰਗ ਪੱਤਰ ਦਿੱਤਾ ਸੀ | ਜਿਸ ਕਾਰਣ ਸਿਵਲ ਹਸਪਤਾਲ ਅੱਪਰਾ ‘ਚ ਤਾਇਨਾਤ ਮੁਲਾਜ਼ਮ ਆਪਣੀ ਡਿਊਟੀ ‘ਤੇ ਵਾਪਿਸ ਆ ਗਏ ਹਨ | ਇਸ ਮੌਕੇ ਸਮੂਹ ਇਲਾਕਾ ਵਾਸੀਆਂ ਨੇ ਸ. ਰਜਿੰਦਰ ਸਿੰਘ ਸੰਧੂ ਤੇ ਸਮੂਹ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਕਿਉਂਕਿ ਕਸਬਾ ਅੱਪਰਾ ਤੋਂ ਹੀ ਆਲੇ ਦੁਆਲੇ ਦੇ ਪਿੰਡ ਸਿਹਤ ਸਹੂਲਤਾਂ ਪ੍ਰਾਪਤ ਕਰ ਰਹੇ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly