(ਸਮਾਜ ਵੀਕਲੀ)
ਡਾ. ਮੇਹਰ ਮਾਣਕ
ਇਹ ਸਮਾਂ ਹੈ
ਬੜਾ ਜਾਲਮ
ਮੁਲਾਹਜੇ਼ਦਾਰੀਆ
ਰਿਸ਼ਤੇਦਾਰੀਆਂ
ਵਫ਼ਾਦਾਰੀਆਂ
ਤੱਕ ਸਿਮਟ ਕੇ
ਰਹਿ ਗਿਐ ਆਲਮ
ਹੁਣ ਧਰਤੀ ਦਾ ਧਰਾਤਲ
ਸਿਮਟ ਜਾਂਦੈ
ਰੇਤਲੀਆਂ ਪੈੜਾਂ ਦੇ
ਦਾਇਰਿਆਂ ਦੇ ਅੰਦਰ
ਹੁਣ ਤਾਂ
ਅਕਸਰ ਹੀ
ਲਹਿਰਾਂ ‘ਚੋਂ
ਉੜਦੀ ਧੂੜ
ਖੋਭ ਜਾਦੀ ਐ
ਨਜ਼ਰਾਂ ‘ਚ ਖੰਜਰ
ਅੱਜ ਕੱਲ੍ਹ ਤਾਂ
ਸਿਰ ਗਲਾ਼ਂ ਦੇ
ਗੁਲਾਮ ਹੋ ਗਏ
ਜਿਨ੍ਹਾਂ ਨੂੰ ‘ਹਾਰਾਂ’
ਦਾ ਸ਼ਿੰਗਾਰ
ਲਗਦੈ
ਜਿੱਤਿਆ ਸੰਸਾਰ
ਟਾਪੂਆਂ ਦੇ ਆਰ ਪਾਰ
ਟੱਪਦੇ ਵਾ ਵਰੋਲੇ
ਆ ਘਰ ਦੇ ਕੋਲ਼ੇ
ਲਾਉਂਦੇ ਨੇ
ਜ਼ਿੰਦਰੇ ਨੂੰ ਚਾਬੀ
ਬਣ ਇਨਕਲਾਬੀ
ਬੌਣਾ ਹੋ ਪਥਰਾਅ ਗਏ
ਪਰਿਵਾਰ ਦੇ ਜੀਅ
ਕਰਨ ਵੀ ਕੀ
ਤਾੜੀਆਂ
ਆੜੀਆਂ
ਹੀ ਤਾਂ ਬਸ
ਰਹਿ ਜਾਂਦੀਆਂ ਨੇ ਪੱਲੇ
ਖੁ਼ਰ ਰਹੇ
ਝੁਰ ਰਹੇ
ਪਲਾਂ ਅੰਦਰ
ਦਿਓਕੱਦ ਬੁੱਤ
ਬਣ ਵੱਡੇ ਪੁੱਤ
ਕਰਨ ਲੱਗਦੇ ਨੇ ਰਾਖੀ
ਕੰਡਿਆਲੀ ਤਾਰ ਬਣ
ਦਿਲਦਾਰ ਬਣ
ਚੂੰਡ ਜਾਂਦੇ ਨੇ
ਉਗ ਰਹੀ
ਫਸਲ ਦੀਆਂ
ਤਾਜ਼ੀਆਂ ਪੱਤੀਆਂ
ਤਾਂ ਕਿ
ਕੋਈ
ਉਨ੍ਹਾਂ ਦੇ ਹਾਣ ਦਾ
ਨਾ ਹੋ ਸਕੇ
ਕਿਉਂਕਿ
ਧਰਤੀ ਦਾ ਧਰਾਤਲ
ਸਿਮਟ ਜਾਂਦੈ
ਉਨ੍ਹਾਂ ਦੀਆਂ
ਰੇਤਲੀਆਂ ਪੈੜਾਂ ਦੇ
ਦਾਇਰਿਆਂ ਅੰਦਰ
ਇਹ ਸਮਾਂ
ਭਰਿਆ ਨਾਲ਼ ਤਮਾ
ਸੱਚੀਂ
ਬੜਾ ਜਾਲਮ ਹੈ
ਇਸ ਕਰਕੇ
ਮੁਲਾਹਜੇਦਾਰੀਆਂ
ਰਿਸ਼ਤੇਦਾਰੀਆਂ
ਵਫ਼ਾਦਾਰੀਆਂ
ਤੱਕ ਸਿਮਟ ਕੇ
ਰਹਿ ਗਿਐ
ਆਲਮ
ਜਿਉਂ ਸਾਲਮ ਦਾ ਸਾਲਮ।



