(ਸਮਾਜ ਵੀਕਲੀ)
ਦਾਦਾ ਜੀ ਮੇਰੇ ਬੜੇ ਪਿਆਰੇ
ਲਾਉਂਦੇ ਪੈਰਾਂ ਨੂੰ ਹੱਥ ਸਾਰੇ
ਕਰਦੇ ਦਾਦੀ ਜੀ ਵੀ ਆਦਰ
ਵਛਾ ਕੇ ਪਲੰਘ ਤੇ ਚਿੱਟੀ ਚਾਦਰ
ਦਾਦਾ ਜੀ ਦੀ ਉਂਗਲ ਫੜ੍ਹਕੇ
ਖੁਸ਼ ਹੁੰਦਾ ਹਾਂ ਸੈਰ ਮੈਂ ਕਰਕੇ
ਅਸੀ ਉਨ੍ਹਾਂ ਦੀ ਅੱਖ ਦੇ ਤਾਰੇ
ਦਾਦਾ ਜੀ ਮੇਰੇ ਬੜੇ ਪਿਆਰੇ
ਦਾਦਾ ਜੀ ਮੈਨੂੰ ਕੋਲ ਬਿਠਾ ਕੇ
ਪੁੱਛਦੇ ਜਦੋਂ ਬੁਝਾਰਤਾਂ ਪਾ ਕੇ
ਕਦੇ ਕਦੇ ਮੈਂ ਹਾਰ ਵੀ ਜਾਂਦਾ
ਗਲੀ ਬਾਤੀਂ ਸਾਰ ਵੀ ਜਾਂਦਾ
ਡੰਗ ਟਪਾ ਦਿਆਂ ਲਾ ਕੇ ਲਾਰੇ
ਦਾਦਾ ਜੀ ਮੇਰੇ ਬੜੇ ਪਿਆਰੇ
ਕਰਾਂ ਸ਼ਰਾਰਤ ਝਿੱੜਕ ਵੀ ਪੈਂਦੀ
ਮੰਮੀ ਡਾਟ ਡਾਟ ਕੇ ਕਹਿੰਦੀ
ਝੱਟ ਦਾਦੇ ਦੀ ਬੁੱਕਲ ਵੜਕੇ
ਸੋਰੀ ਮੰਗਦਾ ਹਾਂ ਕੰਨ ਫੜਕੇ
ਹਰਜਿੰਦਰ ਚੰਦੀ ਖੂਬ ਦੁਲਾਰੇ
ਦਾਦਾ ਜੀ ਮੇਰੇ ਬੜੇ ਪਿਆਰੇ
ਲੇਖਕ ਹਰਜਿੰਦਰ ਸਿੰਘ ਚੰਦੀ
ਵਾਸੀ ਰਸੂਲਪੁਰ ਤਹਿਸੀਲ ਨਕੋਦਰ ਜਿਲਾ ਜਲੰਧਰ
ਮੋਬਾਈਲ 9814601638
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly