ਕੁਝ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਕੁਝ ਕਿਸਮਤ ‘ਤੇ ਛੱਡ ਦੇ
ਤੇ ਕੁਝ ਕਰਮਾਂ ‘ਤੇ
ਰੱਖੀਂ ਰੱਬ ‘ਤੇ ਭਰੋਸਾ
ਹੋਵੇ ਕਿਸੇ ਨਾਲ਼ ਨਾ ਰੋਸਾ ,
ਦੋ ਹੰਝੂ ਵਹਾ ਕੇ
ਗਮਾਂ ਨੂੰ ਭੁਲਾ ਜਾਈਂ
ਏਹ ਜ਼ਿੰਦਗਾਨੀ
ਮਾਨਵਤਾ ਲੇਖੇ ਲਾ ਜਾਈਂ
ਕਦੇ ਹੱਸ ਲਵੀਂ
ਤੇ ਕਦੇ ਰੋਅ ਲਵੀਂ
ਗਮਾਂ ਤੇ ਹੰਝੂਆਂ ਨਾਲ਼
ਆਪਣੇ ਦੁੱਖ ਧੋ ਲਵੀਂ
ਆਵੇਗੀ ਜਦੋਂ ਤੈਨੂੰ ਕਦੇ ਯਾਦ
ਧਰਮਾਣੀ ਦੀ
ਤੂੰ ਸ਼ੀਸ਼ੇ ਵਿੱਚ ਚਿਹਰਾ ਦੇਖ
ਰੋਅ ਲਵੀਂ
ਸਾਡੇ ਫੱਕਰਾਂ ਦੇ ਕਾਫ਼ਲੇ
ਚਲਦੇ ਰਹਿਣਗੇ
ਤੂੰ ਆਪਣੇ ਮਹਿਲ ਲੁਕੋ ਲਵੀਂ
ਗੁਨਾਹ ਕੀਤੇ ਹੋਣਗੇ ਅਸੀਂ ਵੀ ਬਹੁਤ
ਪਰ ਤੂੰ ਆਪਣੇ ਪਾਪ ਤਾਂ ਛੁਪਾ ਲਵੀਂ
ਕੁਝ ਹਾਸੇ
ਕੁਝ ਗਮ
ਕੁਝ ਧੋਖੇ
ਤੇ ਕੁਝ ਨਫ਼ਰਤਾਂ
ਏਹੋ ਮਿਲੀਆਂ
ਜਗ ਵਿੱਚੋਂ
ਤੂੰ ਇਨ੍ਹਾਂ
ਤਾਈਂ ਕੋਈ ਕਿਤਾਬ
ਛਪਾ ਲਈਂ…

ਮਾਸਟਰ ਸੰਜੀਵ ਧਰਮਾਣੀ
ਸ਼੍ਰੀ ਅਨੰਦਪੁਰ ਸਾਹਿਬ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਰੱਬ ਨੂੰ ਨਾ ਮੰਨਣ ਵਾਲੇ ਅਤੇ ਰੱਬ ਨੂੰ ਮੰਨਣ ਵਾਲਿਆਂ ਦੀ ਸੋਚਣੀ ਦਾ ਫਰਕ *
Next articleਬਾਲ ਗੀਤ