ਆਪਣੇ ਆਪ ਨੂੰ ਬਦਲੋ

ਸੰਜੀਵ ਸਿੰਘ ਸੈਣੀ,

(ਸਮਾਜ ਵੀਕਲੀ)

ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਹਮੇਸ਼ਾ ਸਕਰਾਤਕ ਸੋਚ ਨਾਲ ਹੀ ਜ਼ਿੰਦਗੀ ਦਾ ਸਫ਼ਰ ਤੈਅ ਹੂੰਦਾ ਹੈ। ਨਕਰਾਤਮਕ ਵਿਚਾਰਾਂ ਨਾਲ ਅਸੀਂ ਖੁਸ਼ਹਾਲ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਾਂ। ਹਮੇਸ਼ਾ ਚੰਗੀ ਸੋਚ ਰੱਖੋ ।ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਬਦਲੋ। ਬਦਲਣ ਦੀ ਕੋਈ ਵੀ ਉਮਰ ਨਹੀਂ ਹੁੰਦੀ। ਦ੍ਰਿੜ ਇੱਛਾ ਸ਼ਕਤੀ ਨਾਲ ਹੀ ਬਦਲਿਆ ਜਾ ਸਕਦਾ ਹੈ। ਜੇਕਰ ਸਾਡਾ ਦ੍ਰਿੜ ਵਿਸ਼ਵਾਸ ਹੁੰਦਾ ਹੈ ਤਾਂ ਸਾਡੇ ਕੰਮ ਵਿੱਚ ਪਰਮਾਤਮਾ ਵੀ ਸਹਾਈ ਹੁੰਦਾ ਹੈ। ਅਕਸਰ ਕਹਿੰਦੇ ਵੀ ਹਨ ਕਿ ਜੇ ਪਾਣੀ ਇੱਕ ਜਗ੍ਹਾ ਖੜਾ ਹੋ ਜਾਵੇ, ਤਾਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।ਦ੍ਰਿੜ੍ਹ ਵਿਸ਼ਵਾਸ, ਇਰਾਦਿਆਂ, ਸਕਰਾਤਮਕ ਸੋਚ ਨਾਲ ਕੀ ਨਹੀਂ ਹੋ ਸਕਦਾ? ਮੰਜ਼ਿਲ ਸਰ ਹੋ ਜਾਂਦੀ ਹੈ। ਸਾਡੇ ਸਾਹਮਣੇ ਅਜਿਹੀਆਂ ਬਹੁਤ ਮਿਸਾਲਾਂ ਹਨ, ਜੋ ਦ੍ਰਿੜ ਵਿਸ਼ਵਾਸ਼ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ।

ਹਮੇਸ਼ਾ ਵਧੀਆ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਡੇ ਵਿਚਾਰ ਵਧੀਆ ਹਨ ,ਸੋਚ ਵਧੀਆ ਹੈ ਤਾਂ ਅਸੀਂ ਦੂਜਿਆਂ ਨੂੰ ਵੀ ਹੱਲਾਸ਼ੇਰੀ ਦੇ ਕੇ ਸਕਾਰਾਤਮਕ ਸੋਚ ਨਾਲ ਕੋਈ ਵੀ ਕੰਮ ਕਰਵਾ ਸਕਦੇ ਹਾਂ। ਅਸੀਂ ਪਹਿਲਾਂ ਖੁਦ ਨੂੰ ਬਦਲਣਾ ਹੈ। ਹਮੇਸ਼ਾ ਕੋਈ ਵੀ ਚੰਗਾ ਕੰਮ ਕਰਨਾ ਹੁੰਦਾ ਹੈ ਤਾਂ ਉਹ ਆਪਣੇ ਪਰਿਵਾਰ ਤੋਂ ਹੀ ਸ਼ੁਰੂ ਹੁੰਦਾ ਹੈ। ਆਪਣੇ ਤੋਂ ਸ਼ੁਰੂ ਹੁੰਦਾ ਹੈ। ਪਰ ਜੇ ਸਾਡੀ ਸੋਚ ਨਕਰਾਤਮਕ ਹੈ ਤਾਂ ਹੁੰਦੇ ਹੋਏ ਕੰਮ ਵੀ ਵਿਗੜ ਜਾਂਦੇ ਹਨ। ਕਈ ਵਾਰ ਹਾਲਾਤ ਇੱਦਾਂ ਦੇ ਹੁੰਦੇ ਹਨ ਕਿ ਉੱਥੇ ਨਕਾਰਾਤਮਕ ਵਿਚਾਰ ਜ਼ਿਆਦਾ ਹੁੰਦੇ ਹਨ। ਪਰ ਜੇ ਅਜਿਹੀ ਹਾਲਤ ਵਿਚ ਕੋਈ ਸਕਰਾਤਮਕ ਸੋਚ ਵਾਲਾ ਇਨਸਾਨ ਆ ਜਾਂਦਾ ਹੈ ਤਾਂ ਉਥੇ ਬਹੁਤ ਵਧੀਆ ਮਾਹੌਲ ਸਿਰਜ ਜਾਂਦਾ ਹੈ। ਜੇ ਅਸੀਂ ਚੰਗਾ ਸੋਚਦੇ ਹਾਂ ਸਾਡੇ ਦਿਮਾਗ ਵਿਚ ਚੰਗੇ ਵਿਚਾਰ ਆਉਂਦੇ ਹਨ ਤਾਂ ਜੋ ਦੂਜਾ ਇਨਸਾਨ ਸਾਡੇ ਕੋਲ ਹੁੰਦਾ ਹੈ ਉਸ ਵਿੱਚ ਵੀ ਸਕਰਾਤਮਕ ਸੋਚ ਬਹੁਤ ਅਸਰ ਪਾਉਂਦੀ ਹੈ।

ਉਮਰ ਦੇ ਹਿਸਾਬ ਨਾਲ ਇਨਸਾਨ ਨੂੰ ਢੱਲ ਜਾਣਾ ਚਾਹੀਦਾ ਹੈ। ਇਹ ਨਹੀਂ ਹੁੰਦਾ ਕਿ ਸਾਰੀ ਉਮਰ ਇੰਨਸਾਨ ਇੱਕੋ ਜਿਹਾ ਰਹੇਗਾ। ਦੁੱਖ ਸੁੱਖ ਆਉਦੇ ਹੀ ਰਹਿੰਦੇ ਹਨ। ਦੁੱਖ ਸੁੱਖ ਸਦਾ ਸਹਾਈ ਨਹੀਂ ਰਹਿੰਦੇ। ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਇਨਸਾਨ ਚੰਗੇ-ਮਾੜੇ ਸਮੇਂ ਵਿੱਚੋਂ ਲੰਘਦਾ ਹੈ। ਜੇ ਸਮਾਂ ਰਹਿੰਦਿਆਂ ਅਸੀਂ ਬਦਲ ਗਏ, ਤਾਂ ਸਮਝੋ ਜਿੰਦਗੀ ਬਦਲ ਗਈ। ਜੇ ਬੱਚਿਆਂ ਦੀ ਗੱਲ ਕਰੀਏ ਤਾਂ ਅਸੀਂ ਉਨ੍ਹਾਂ ਨੂੰ ਦੱਸਦੇ ਹਨ ਕਿ ਫਲਾਣਾ ਬੱਚਾ ਬਹੁਤ ਵਧੀਆ ਹੈ। ਉਹ ਪੜ੍ਹਾਈ ਵਿੱਚ ਹੁਸ਼ਿਆਰ ਹੈ। ਤੁਸੀਂ ਉਸ ਬੱਚੇ ਵਰਗੇ ਬਣੋ। ਅੱਜ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ। ਘਰ ਤਬਾਹ ਹੋ ਚੁਕੇ ਹਨ। ਜੇ ਘਰਦਾ ਮੁੱਖੀ ਬਿਲਕੁਲ ਸਹੀ ਹੈ ,ਕੋਈ ਨਸ਼ਾ ਨਹੀਂ ਕਰਦਾ ।ਤਾਂ ਉਹ ਬੱਚਿਆਂ ਨੂੰ ਸਹੀ ਸੇਧ ਦੇ ਸਕਦਾ ਹੈ। ਆਪਣੇ ਆਪ ਵਿੱਚ ਬਦਲਾਅ ਲਿਆਉਣ ਲਈ ਜ਼ਿਆਦਾ ਕੁੱਝ ਬਦਲਣ ਦੀ ਜ਼ਰੂਰਤ ਨਹੀਂ ਹੁੰਦੀ। ਆਪਣੇ ਆਲੇ-ਦੁਆਲੇ ਝਾਤੀ ਮਾਰੋ। ਦੁਨੀਆਂ ਨੇ ਚੰਨ ਤੇ ਰਜਿਸਟਰੀ ਕਰਵਾ ਲਈ ਹੈ। ਸਾਇੰਸ ਤੇ ਟੈਕਨੋਲੋਜੀ ਦਾ ਜ਼ਮਾਨਾ ਹੈ। ਸਾਨੂੰ ਆਪਣੇ ਆਪ ਨੂੰ ਅੰਦਰੋਂ ਬਦਲਣਾ ਪਵੇਗਾ। ਦਿਖਾਵੇ ਦੀ ਜ਼ਰੂਰਤ ਨਹੀਂ ਹੈ।

ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ ,ਤਾਂ ਦੁਨੀਆਂ ਆਪਣੇ-ਆਪ ਬਦਲ ਜਾਵੇਗੀ। ਕਦੇ ਵੀ ਕਿਸੇ ਦੀਆਂ ਕਮੀਆਂ ਨੂੰ ਉਜਾਗਰ ਨਾ ਕਰੋ। ਕਦੀ ਵੀ ਕਿਸੇ ਇਨਸਾਨ ਵਿੱਚ ਕਮੀਆਂ ਨਾ ਕੱਢੋ। ਇਹ ਨਾ ਸੋਚੋ ਕਿ ਇਹ ਇਨਸਾਨ ਕੁੱਝ ਨਹੀਂ ਕਰ ਸਕਦਾ । ਉਦਾਹਰਣ ਦੇ ਤੌਰ ਤੇ ਬੰਦ ਪਈ ਘੜੀ ਵੀ ਦਿਨ ਵਿੱਚ ਦੋ ਵਾਰ ਸਹੀ ਸਮਾਂ ਦੱਸਦੀ ਹੈ।ਆਪਣੇ ਆਪ ਨੂੰ ਬਦਲਣ ਲਈ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ , ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਆਪਣੀਆਂ ਆਦਤਾਂ ਨੂੰ ਬਦਲੀਏ।ਜੇ ਕੋਈ ਕਮੀਂ ਹੈ ਤਾਂ ਉਸਨੂੰ ਸੁਧਾਰੀਏ। ਚੇਤੇ ਕਰਵਾ ਦੇਈਏ ਕਿ ਜੋ ਇਨਸਾਨ ਸਮੇਂ ਦੇ ਮੁਤਾਬਕ ਚਲਦਾ ਰਹਿੰਦਾ ਹੈ ਸਮਾਂ ਉਸ ਦੀ ਸਮਾਜ ਵਿਚ ਬੱਲੇ-ਬੱਲੇ ਬਹੁਤ ਕਰਵਾਉਂਦਾ ਹੈ। ਪਰਿਵਾਰਾਂ ਵਿੱਚ ਇੱਕ ਦੂਜੇ ਦੇ ਮੁਤਾਬਕ ਚੱਲੋ। ਤਾਂ ਜੋ ਅਸੀਂ ਹੋਰਨਾਂ ਲਈ ਪ੍ਰੇਰਣਾ ਸਰੋਤ ਬਣੀਏ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian working in Canada dies in car collision
Next articleਵਿਸ਼ਵ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਪਿੰਡ ਢੇਸੀਆਂ ਕਾਹਨਾਂ ਵਿਖ਼ੇ 30 ਅਪ੍ਰੈਲ ਨੂੰ ਮਨਾਇਆ ਜਾਵੇਗਾ