ਵਿਸ਼ਵ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਪਿੰਡ ਢੇਸੀਆਂ ਕਾਹਨਾਂ ਵਿਖ਼ੇ 30 ਅਪ੍ਰੈਲ ਨੂੰ ਮਨਾਇਆ ਜਾਵੇਗਾ

ਇਸ ਮੌਕੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ

ਫਿਲੋਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਵਿਸ਼ਵ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਪਿੰਡ ਢੇਸੀਆਂ ਕਾਹਨਾਂ ਵਿਖ਼ੇ 30 ਅਪ੍ਰੈਲ ਦਿਨ ਐਤਵਾਰ ਨੂੰ ਬਹੁਤ ਹੀ ਸਰਧਾਂ ਪੂਰਵਕ ਮਨਾਇਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਪ੍ਰਧਾਨ ਹਰਜੀਤ ਬਿੱਲੂ ਵਾਇਸ ਪ੍ਰਧਾਨ ਬਲਜਿੰਦਰ ਰਾਜੂ, ਸੈਕਟਰੀ ਕੁਲਦੀਪ ਜੱਖੂ, ਧਰਮਪਾਲ ਸਰੋਆ, ਸਰਬਜੀਤ ਸੱਬੀ, ਰਾਜੇਸ਼ ਰੱਤੂ, ਨਿਰਮਲ ਪੱਪੂ, ਦਵਿੰਦਰ ਬਿੱਟੂ, ਸੰਨੀ ਕੁਮਾਰ, ਯੋਗਰਾਜ, ਹਰਦੀਪ ਦੀਪਾ ਆਦਿ (ਬਸਪਾ ਯੂਨਿਟ) ਢੇਸੀਆਂ ਕਾਹਨਾਂ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਦੇ ਸਹਿਯੋਗ ਨਾਲ ਪਿੰਡ ਢੇਸੀਆਂ ਕਾਹਨਾਂ (ਜਲੰਧਰ) ਵਿਖ਼ੇ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਬਹੁਤ ਹੀ ਸਰਧਾਂ ਪੂਰਵਕ ਮਨਾਇਆ ਜਾਵੇਗਾ।

ਇਸ ਪ੍ਰੋਗਰਾਮ ਦੌਰਾਨ ਸਵੇਰੇ 9ਵਜੇ ਬੁੱਧ ਬੰਦਨਾਂ ਕੀਤੀ ਜਾਵੇਗੀ ਦੁਪਹਿਰ 1:30 ਵਜੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ ਬਾਅਦ ਦੁਪਹਿਰ 3ਵਜੇ ਤੋਂ ਸ਼ਾਮ 6:30 ਵਜੇ ਤੱਕ ਚੇਤਨਾ ਮਾਰਚ ਕੱਢਿਆ ਜਾਵੇਗਾ ਅਤੇ ਰਾਤ 8ਵਜੇ ਅਜ਼ਾਦ ਰੰਗ ਮੰਚ (ਰਜਿ) ਕਲਾ ਭਵਨ ਫਗਵਾੜਾ ਬੀਬਾ ਕੁਲਵੰਤ (ਟੀਮ ਇੰਚਾਰਜ) ਆਰ ਕੇ ਬਾਂਸਲ ਅਤੇ ਉਨ੍ਹਾਂ ਦੀ ਟੀਮ ਵਲੋਂ ਮਿਸ਼ਨਰੀ ਨਾਟਕ ਪੇਸ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਸ. ਅਵਤਾਰ ਸਿੰਘ ਜੀ ਕਰੀਮਪੁਰੀ (ਸਾਬਕਾ ਰਾਜ ਸਭਾ ਮੈਂਬਰ) ਇੰਚਾਰਜ ਚੰਡੀਗੜ੍ਹ ਪੰਜਾਬ ਵਿਸ਼ੇਸ ਮਹਿਮਾਨ ਡਾ. ਸੁਖਵਿੰਦਰ ਕੁਮਾਰ ਸੁੱਖੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ – ਬਸਪਾ ਗੱਠਜੋੜ (ਲੋਕ ਸਭਾ ਹਲਕਾ ਜਲੰਧਰ) ਵਿਸ਼ੇਸ ਤੌਰ ਤੇ ਹਾਜ਼ਰ ਹੋਣਗੇ। ਸਵੇਰੇ 9:30 ਤੋਂ ਦੁਪਹਿਰ 1:30 ਤੱਕ ਗੈਰ ਰਾਜਨੀਤੀ ਪ੍ਰੋਗਰਾਮ ਹੋਵੇਗਾ। ਇਸ ਮੌਕੇ ਚਾਹ ਅਤੇ ਲੰਗਰ ਅਟੁੱਟ ਵਰਤਾਇਆ ਜਾਵੇਗਾ। ਸਾਰਿਆ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 30 ਅਪ੍ਰੈਲ ਨੂੰ ਪਹੁੰਚ ਕੇ ਪ੍ਰੋਗਰਾਮ ਦੀ ਰੌਣਕ ਵਧਾਓ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪਣੇ ਆਪ ਨੂੰ ਬਦਲੋ
Next articleਬਾਬਾ ਵਡਭਾਗ ਸਿੰਘ ਦਾ ਭੂਤ ਮਹਿਕਮਾ