ਸ਼ਿਮਲਾ ਮਿਰਚ ਉਤਪਾਦਕ ਕਿਸਾਨਾਂ ਤੇ ਬੇ ਮੌਸਮੀ ਬਾਰਿਸ਼ ਦੀ ਮਾਰ ਤੋਂ ਬਾਅਦ ਪੈ ਰਹੀ ਭਾਰੀ ਘਾਟੇ ਦੀ ਮਾਰ

100 ਰੁਪਏ ਪ੍ਰਤੀ ਕੁਇੰਟਲ ਲਗਾਤਾਰ ਡੇਢ ਮਹੀਨੇ ਤੋਂ ਘਾਟਾ ਖਾ ਰਹੇ ਸ਼ਿਮਲਾ ਮਿਰਚ ਉਤਪਾਦਕ ਕਿਸਾਨਾਂ ਨੇ ਸਰਕਾਰ ਨੂੰ ਮੱਦਦ ਲਈ ਲਗਾਈ ਗੁਹਾਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਜ਼ਿਲ੍ਹਾ ਕਪੂਰਥਲਾ ਦੇ ਬਾਹਰਾ ਇਲਾਕੇ ਵੱਲੋਂ ਪਿਛਲੇ 20-25 ਸਾਲਾਂ ਤੋਂ ਸ਼ਿਮਲਾ ਮਿਰਚ ਦੀ ਕਾਸ਼ਤ ਕਰ ਰਹੇ ਸ਼ਿਮਲਾ ਮਿਰਚ ਉਦਪਾਦਕ ਕਿਸਾਨਾਂ ਪਿਛਲੇ ਲਗਾਤਾਰ ਡੇਢ ਮਹੀਨੇ ਤੋਂ ਪੈ ਰਹੇ ਭਾਰੀ ਘਾਟੇ ਕਾਰਨ ਸਰਕਾਰ ਨੂੰ ਮੱਦਦ ਕਰਨ ਦੀ ਗੁਹਾਰ ਲਗਾਈ ਹੈ । ਕਿਸਾਨਾਂ ਰਣਜੀਤ ਸਿੰਘ ਥਿੰਦ ਬੂਲਪੁਰ ਨੇ ਆਪਣੇ ਸਮੂਹ ਕਿਸਾਨ ਭਰਾਵਾਂ ਦੀ ਸਮੱਸਿਆ ਬਿਆਨ ਕਰਦੇ ਦੱਸਿਆ ਕਿ ਪਿਛਲੇ ਡੇਢ ਮਹੀਨੇ ਤੋਂ ਸ਼ਿਮਲਾ ਮਿਰਚ ਦਾ ਥੋਕ ਵਿਚ ਰੇਟ ਸਿਰਫ 2 ਰੁਪਏ ਕਿਲੋ ਮਿਲ ਰਿਹਾ ਹੈ ਪਰ ਸ਼ਿਮਲਾ ਮਿਰਚ ਨੂੰ ਖੇਤਾਂ ਵਿਚੋਂ ਤੋੜਨ ਤੇ ਪੈਕਿੰਗ ਕਰਕੇ ਮੰਡੀ ਵਿਚ ਭੇਜਣ ਦਾ ਖਰਚਾ 3 ਰੁਪਏ ਕਿਲੋ ਤੋਂ ਵੱਧ ਆ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕਿਸਾਨ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਲਗਾਤਾਰ ਡੇਢ ਮਹੀਨੇ ਤੋਂ ਘਾਟਾ ਖਾ ਰਿਹਾ ਹੈ ਤੇ ਇਸ ਤਰ੍ਹਾਂ ਉਨ੍ਹਾਂ ਦੇ ਖਰਚੇ ਤਾਂ ਕੀ ਪੂਰੇ ਹੋਣੇ ਵੱਡਾ ਘਾਟਾ ਪੈ ਰਿਹਾ ਹੈ । ਰਣਜੀਤ ਸਿੰਘ ਥਿੰਦ ਬੂਲਪੁਰ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਵਿਚ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਨਾਲ ਸਬਜੀਆਂ ਤੇ ਹੋਰ ਫਸਲਾਂ ਦਾ ਨੁਕਸਾਨ ਹੋਇਆ ਹੈ , ਉੱਥੇ ਸ਼ਿਮਲਾ ਮਿਰਚ ਦੀ ਕਾਸ਼ਤ ਕਰ ਰਹੇ ਕਿਸਾਨਾਂ ਲਈ ਵੀ ਇਹ ਸਾਲ ਬਹੁਤ ਮੁਸ਼ਕਲਾਂ ਭਰਿਆ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਨਵਰੀ ਮਹੀਨੇ ਵਿਚ ਪਏ ਭਾਰੀ ਕੋਹਰੇ ਕਾਰਨ ਸ਼ਿਮਲਾ ਮਿਰਚ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਸੀ। ਮਿਰਚ ਦੀ ਤੁੜਾਈ ਲੇਟ ਸ਼ੁਰੂ ਹੋਈ ਤਾਂ ਰੇਟ ਬਹੁਤ ਹੀ ਘੱਟ ਮਿਲ ਰਿਹਾ ਹੈ।

ਕਿਸਾਨਾਂ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਪਹਿਲਾਂ ਛੋਟੇ ਕਿਸਾਨ ਕਰਦੇ ਸਨ ਤੇ ਚੰਗਾ ਮੁਨਾਫ਼ਾ ਕਮਾਉਂਦੇ ਸਨ।ਪਰੰਤੂ ਪਿਛਲੇ ਕੁਝ ਸਮੇਂ ਤੋਂ ਵੱਡੇ ਕਿਸਾਨਾਂ ਨੇ ਵੱਡੀ ਪੱਧਰ ਤੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਹੈ ,ਜਿਸ ਕਾਰਨ ਛੋਟੇ ਕਿਸਾਨਾਂ ਦਾ ਇਹਨਾਂ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਫ਼ਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ ਪਰ ਫ਼ਸਲੀ ਵਿਭਿੰਨਤਾ ਵੀ ਵੀ ਹੁਣ ਫਾਇਦੇਮੰਦ ਨਹੀਂ ਰਹੀ ਤੇ ਕਿਸਾਨ ਭਾਰੀ ਨਿਰਾਸ਼ਾ ‘ਚ ਹਨ । ਕਿਸਾਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸ਼ਿਮਲਾ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ , ਨਹੀਂ ਤਾਂ ਕਿਸਾਨ ਹੋਲੀ ਹੋਲੀ ਫਿਰ ਕਣਕ -ਝੋਨੇ ਵੱਲ ਹੀ ਖਿੱਚੇ ਜਾਣਗੇ । ਇਸਤੋਂ ਇਲਾਵਾ ਕਿਸਾਨ ਪਰਮਜੀਤ ਸਿੰਘ ਰਾਣਾ ਅਮਰਕੋਟ ਤੇ ਹੋਰ ਕਿਸਾਨਾਂ ਦੱਸਿਆ ਕਿ ਸਿਰਫ 2 ਰੁਪਏ ਪ੍ਰਤੀ ਕਿਲੋ ਥੋਕ ‘ਚ ਵਿਕ ਰਹੀ ਹੈ ਸ਼ਿਮਲਾ ਮਿਰਚ ਤੇ ਕਿਸਾਨ ਬਹੁਤ ਦੁਖੀ ਹਨ । ਇਸ ਸਾਲ ਬਹੁਤ ਹੀ ਨੀਵਾਂ ਰੇਟ ਮਿਲ ਰਿਹਾ ਹੈ ।

ਉਨ੍ਹਾਂ ਹੋਰ ਸਮੱਸਿਆ ਬਾਰੇ ਦੱਸਿਆ ਕਿ ਅਗਰ ਕਿਸਾਨ ਤੁੜਾਈ ਨਹੀਂ ਕਰਦਾ ਤਾਂ ਬੂਟਿਆਂ ਦਾ ਵਿਕਾਸ ਨਹੀਂ ਹੁੰਦਾ ਤੇ ਨਵਾਂ ਫਰੂਟ ਨਹੀਂ ਲੱਗਦਾ।ਜਿਸ ਕਾਰਨ ਉਹ ਲਗਾਤਾਰ ਸ਼ਿਮਲਾ ਮਿਰਚ ਦੀ ਤੁੜਾਈ ਕਰਵਾ ਰਹੇ ਹਨ ਤੇ ਲੇਬਰ , ਲਿਫ਼ਾਫ਼ਾ ਪੈਕਿੰਗ ਤੇ ਟਰਾਂਸਪੋਰਟ ਪਾ ਕੇ 3 ਰੁਪਏ ਪ੍ਰਤੀ ਕਿਲੋ ਦਾ ਖਰਚਾ ਸਾਨੂੰ ਪੈ ਜਾਂਦਾ ਹੈ, ਜਦਕਿ ਮੰਡੀ ਵਿਚ ਸਿਰਫ 2 ਰੁਪਏ ਪ੍ਰਤੀ ਕਿਲੋ ਰੇਟ ਹੀ ਮਿਲ ਰਿਹਾ ਹੈ ਤੇ ਮਜਬੂਰ ਹੋਏ ਕਿਸਾਨ ਨੂੰ 1 ਰੁਪਏ ਪ੍ਰਤੀ ਕਿਲੋ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਇੰਟਲ ਸ਼ਿਮਲਾ ਮਿਰਚ ਮਗਰ 100 ਰੁਪਏ ਦਾ ਘਾਟਾ ਸਹਿ ਰਹੇ ਕਿਸਾਨ ਨੂੰ ਦੋਹਰੀ ਮਾਰ ਪੈ ਰਹੀ ਹੈ ।bਵੱਖ ਵੱਖ ਕਿਸਾਨਾਂ ਦੱਸਿਆ ਕਿ ਸ਼ਿਮਲਾ ਮਿਰਚ ਦੀ ਕਾਸ਼ਤ ਕਾਫੀ ਖਰਚੀਲੀ ਹੈ । ਜਿਸਤੇ ਇਕ ਏਕੜ ਦੀ ਕਾਸ਼ਤ ਤੇ 80,000 ਤੋਂ 1 ਲੱਖ ਰੁਪਏ ਤੱਕ ਦਾ ਖ਼ਰਚਾ ਆ ਜਾਂਦਾ ਹੈ। ਜੋ ਕਿ ਇਸ ਵਾਰ ਲਗਦਾ ਹੈ ਕਿਸਾਨਾਂ ਦਾ ਖਰਚ ਵੀ ਪੂਰਾ ਨਹੀਂ ਹੋਵੇਗਾ ਤੇ ਵੱਡਾ ਘਾਟਾ ਵੀ ਸਹਿਣ ਕਰਨਾ ਪਵੇਗਾ । ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਇਸ ਵਾਰ ਸ਼ਿਮਲਾ ਮਿਰਚ ਬਹੁਤ ਜਿਆਦਾ ਹੈ ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਜੂਦਾ ਖੇਤੀ ਨੂੰ ਲੋੜੀਂਦਾ ਮੋੜਾ, ਪੁਨਰ-ਜਨਕ ਖੇਤੀ!
Next articleਬੂਲਪੁਰ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦਾ 179ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ