ਬੂਲਪੁਰ ਵਿਖੇ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦਾ 179ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਧੰਨ ਧੰਨ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਦੇ 179ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਬੂਲਪੁਰ ਵਿਖੇ ਸੰਤ ਬਾਬਾ ਹਰਜੀਤ ਸਿੰਘ ਜੀ ਠੱਟਾ ਪੁਰਾਣਾ ਕਾਰ ਸੇਵਾ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀ , ਗ੍ਰਾਮ ਪੰਚਾਇਤ , ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਸਮਾਗਮ ਦੌਰਾਨ ਜਿੱਥੇ ਸੰਤ ਬਾਬਾ ਹਰਜੀਤ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਪੁਰਾਣਾ ਵਾਲੇ, ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਏ ਜਥਿਆਂ ਤੋਂ ਇਲਾਵਾ ਪੰਥ ਪ੍ਰਸਿੱਧ ਢਾਡੀ ਭਾਈ ਮਨਜੀਤ ਸਿੰਘ ਡੱਲੇ ਦੇ ਢਾਡੀ ਜਥੇ ਨੇ ਬਾਬਾ ਬੀਰ ਸਿੰਘ ਦੇ ਜੀਵਨ ਨਾਲ ਸਬੰਧਿਤ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਅੰਤ ਵਿੱਚ ਨੰਬਰਦਾਰ ਗੁਰਸ਼ਰਨ ਸਿੰਘ, ਸਰਪੰਚ ਮਨਿੰਦਰ ਕੌਰ,ਸੁਰਿੰਦਰ ਸਿੰਘ ਚੰਦੀ, ਪਿਆਰਾ ਸਿੰਘ ਧੰਜੂ, ਜਸਜੀਤ ਸਿੰਘ ਬੱਬੂ , ਸੁਖਦੇਵ ਸਿੰਘ, ਮਲਕੀਤ ਸਿੰਘ ਮੋਮੀ, ਤੇਜਿੰਦਰਪਾਲ ਸਿੰਘ ਮਿੰਟਾ,ਸਾਧੂ ਸਿੰਘ ਧੰਜੂ, ਸੁਖਵਿੰਦਰ ਸਿੰਘ ਮਰੋਕ ਆਦਿ ਵੱਲੋਂ ਗੁਰੂ ਘਰ ਦੀਆਂ ਇਮਾਰਤਾਂ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੋਂ ਇਲਾਵਾ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

ਇਸ ਦੌਰਾਨ ਕਰਨੈਲ ਸਿੰਘ,ਪੂਰਨ ਸਿੰਘ,ਲਾਲ ਸਿੰਘ,ਚਰਨ ਸਿੰਘ ਕੌੜਾ ਨਸੀਰਪੁਰ,ਮਲਕੀਤ ਸਿੰਘ ਆੜਤੀਆ,ਸਾਧੂ ਸਿੰਘ ,ਪੂਰਨ ਸਿੰਘ ਥਿੰਦ, ਕੇਵਲ ਸਿੰਘ (ਦੋਵੇਂ ਸਾਬਕਾ ਬਲਾਕ ਸਿੱਖਿਆ ਅਧਿਕਾਰੀ), ਸੁਖਦੇਵ ਸਿੰਘ ਐੱਸ ਡੀ ਓ ਪਾਵਰਕਾਮ ਟਿੱਬਾ,ਗੁਰਮੁੱਖ ਸਿੰਘ,ਸਰਵਣ ਸਿੰਘ ਚੰਦੀ, ਜੀਤ ਸਿੰਘ ਅਮਰੀਕਾ ਵਾਲੇ,ਸਰਬਜੀਤ ਸਿੰਘ ਆੜ੍ਹਤੀਆ,ਮਾਸਟਰ ਕੇਵਲ ਸਿੰਘ ਜੋਸਨ, ਗੁਰਪ੍ਰੀਤ ਸਿੰਘ ਜੋਸਨ, ਠੇਕੇਦਾਰ ਹਰਮਿੰਦਰਜੀਤ ਸਿੰਘ, ਸੁਖਨਿੰਦਰ ਸਿੰਘ, ਅਵਤਾਰ ਸਿੰਘ ਦੂਲੋਵਾਲ, ਬਲਦੇਵ ਸਿੰਘ , ਲਖਵਿੰਦਰ ਸਿੰਘ ਮਰੋਕ, ਜਸਵਿੰਦਰ ਸਿੰਘ ਥਿੰਦ ਕਪੂਰਥਲਾ,ਕੇਵਲ ਸਿੰਘ ਫ਼ੌਜੀ, ਲਖਵਿੰਦਰ ਸਿੰਘ ਨੰਨੜਾ, ਰਣਜੀਤ ਸਿੰਘ ਥਿੰਦ, ਅਵਤਾਰ ਸਿੰਘ, ਪਰਮਿੰਦਰ ਸਿੰਘ ਜੋਸਨ, ਮਨਦੀਪ ਸਿੰਘ ਮਿੰਟੂ,ਮਾਸਟਰ ਗੁਰਬਚਨ ਸਿੰਘ ਅਮਰਕੋਟ, ਨਿਰੰਜਣ ਸਿੰਘ ਧੰਜੂ,ਸਾਧੂ ਸਿੰਘ ਧੰਜੂ, ਬਲਵਿੰਦਰ ਸਿੰਘ ਲਹਿਰੀ ਆਦਿ ਸਮੂਹ ਸੰਗਤਾਂ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਮਲਾ ਮਿਰਚ ਉਤਪਾਦਕ ਕਿਸਾਨਾਂ ਤੇ ਬੇ ਮੌਸਮੀ ਬਾਰਿਸ਼ ਦੀ ਮਾਰ ਤੋਂ ਬਾਅਦ ਪੈ ਰਹੀ ਭਾਰੀ ਘਾਟੇ ਦੀ ਮਾਰ
Next articleਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਾ- ਰਤਨ ਸਿੰਘ ਕਾਕੜ ਕਲਾਂ