HOME ਅਮਰੀਕੀ ਹਮਲੇ ਮਗਰੋਂ ਕਨੇਡਾ ਵਸਦੇ ਵੈਨੇਜੂਏਲਾ ਦੇ ਲੋਕਾਂ ਵੱਲੋਂ ਰਲਿਆ ਮਿਲਿਆ ਪ੍ਰਤਿਕਰਮ

ਅਮਰੀਕੀ ਹਮਲੇ ਮਗਰੋਂ ਕਨੇਡਾ ਵਸਦੇ ਵੈਨੇਜੂਏਲਾ ਦੇ ਲੋਕਾਂ ਵੱਲੋਂ ਰਲਿਆ ਮਿਲਿਆ ਪ੍ਰਤਿਕਰਮ

ਕੈਪਸ਼ਨ ਪ੍ਰਦਰਸ਼ਨ ਕਰ ਰਹੇ ਵੈਨੂਜੁਏਲਾ ਨਾਲ ਸੰਬੰਧਿਤ ਲੋਕ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) — ਅਮਰੀਕਾ ਵੱਲੋਂ ਵੇਨੇਜ਼ੁਏਲਾ ਤੇ ਹਮਲੇ ਮਗਰੋਂ ਉਥੋਂ ਦੇ ਰਾਸ਼ਟਰਪਤੀ ਨਿਕੋਲਾਸ ਮਾਦੁਰੋ ਦੀ ਗ੍ਰਿਫ਼ਤਾਰੀ ਕਰਨ ਦੇ ਦਾਅਵੇ ਤੋਂ ਬਾਅਦ ਕਨੇਡਾ ਵਿੱਚ ਵੇਨੇਜ਼ੁਏਲਾ ਨਾਲ ਸੰਬੰਧਿਤ ਲੋਕਾਂ ਚ ਮਿਲੀ-ਝੁਲੀ ਪ੍ਰਤਿਕ੍ਰਿਆ ਸਾਹਮਣੇ ਆ ਰਹੀ ਹੈ। ਅਮਰੀਕਾ ਦੀ ਇਸ ਕਾਰਵਾਈ ਤੋਂ ਕੁਝ ਲੋਕਾਂ ਵੱਲੋਂ ਆਸ਼ਾਵਾਦੀ ਕਿਆਸ ਜਤਾਇਆ ਗਿਆ ਜਦਕਿ ਹੋਰਾਂ ਨੇ ਗੁੱਸਾ ਅਤੇ ਚਿੰਤਾ ਪ੍ਰਗਟ ਕੀਤੀ। ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਰਹਿੰਦੇ ਵੇਨੇਜ਼ੁਏਲਾ ਨਾਲ ਸਬੰਧਤ ਲੋਕਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਦਮ ਨਾਲ ਦੇਸ਼ ਦੀ ਅੰਦਰੂਨੀ ਸਥਿਰਤਾ, ਲੋਕਤੰਤਰਕ ਪ੍ਰਕਿਰਿਆ ਅਤੇ ਅੰਤਰਰਾਸ਼ਟਰੀ ਸੰਬੰਧਾਂ ’ਤੇ ਦੂਰਗਾਮੀ ਅਸਰ ਪੈ ਸਕਦੇ ਹਨ। ਕਈ ਪ੍ਰਦਰਸ਼ਨਕਾਰੀਆਂ ਨੇ ਵੈਨਕੂਵਰ ਵਿੱਚ ਇਕੱਠ ਕਰਕੇ ਆਪਣੀ ਅਸਹਿਮਤੀ ਅਤੇ ਮੰਗਾਂ ਨੂੰ ਤਖ਼ਤੀਆਂ ਰਾਹੀਂ ਦਰਸਾਇਆ। ਸਥਾਨਕ ਆਗੂਆਂ ਅਤੇ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਹਾਲਾਤਾਂ ਦੀ ਪੁਸ਼ਟੀ ਅਤੇ ਅੱਗੇ ਦੇ ਕਦਮਾਂ ਬਾਰੇ ਸਪਸ਼ਟਤਾ ਆਉਣ ਤੱਕ ਸੰਜਮ ਵਰਤਣਾ ਲਾਜ਼ਮੀ ਹੈ, ਕਿਉਂਕਿ ਇਹ ਮੁੱਦਾ ਕੌਮਾਂਤਰੀ ਕਾਨੂੰਨ ਅਤੇ ਰਾਜਨੀਤੀ ਨਾਲ ਸੰਬੰਧਿਤ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੇਪਰਵਾਹ
Next articleਕੈਲਗਰੀ ਵਿੱਚ ਵਰਲਡ ਕੱਪ ’ਚ ਕੈਨੇਡਾ ਦੀ ਐਲਿਜ਼ਾਬੈਥ ਹੋਸਕਿੰਗ ਨੇ ਸੋਨ ਤਮਗਾ ਜਿੱਤਿਆ