HOME ਕੈਲਗਰੀ ਵਿੱਚ ਵਰਲਡ ਕੱਪ ’ਚ ਕੈਨੇਡਾ ਦੀ ਐਲਿਜ਼ਾਬੈਥ ਹੋਸਕਿੰਗ ਨੇ ਸੋਨ ਤਮਗਾ...

ਕੈਲਗਰੀ ਵਿੱਚ ਵਰਲਡ ਕੱਪ ’ਚ ਕੈਨੇਡਾ ਦੀ ਐਲਿਜ਼ਾਬੈਥ ਹੋਸਕਿੰਗ ਨੇ ਸੋਨ ਤਮਗਾ ਜਿੱਤਿਆ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) ਕੈਨੇਡਾ ਦੇ ਮਹਾਨਗਰ ਕੈਲਗਰੀ ਵਿੱਚ ਹੋਏ ਵਰਲਡ ਕੱਪ ਹਾਫਪਾਈਪ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਨੇਡਾ ਦੀ ਖਿਡਾਰਨ ਅਲੀਜਾਬੇਥ ਹੋਸਕਿੰਗ ਨੇ ਸੋਨੇ ਦਾ ਤਗਮਾ ਜਿੱਤਣ ਚ ਅਹਿਮ ਕਾਮਯਾਬੀ ਪ੍ਰਾਪਤ ਕੀਤੀ ਹੈ ਜੋ ਉਸਦੇ ਹੁਣ ਤੱਕ ਦੇ ਕੈਰੀਅਰ ਦਾ ਪਹਿਲਾ ਵਰਲਡ ਕੱਪ ਤਮਕਾ ਹੈ। ਕਿਉਬੈਕ ਦੇ ਲੋਂਗੂਇਲ ਸ਼ਹਿਰ ਦੀ ਰਹਿਣ ਵਾਲੀ 24 ਸਾਲਾ ਹੋਸਕਿੰਗ ਨੇ ਦੋ ਰਨਾਂ ਵਿੱਚੋਂ ਪਹਿਲੇ ਰਨ ਵਿੱਚ 82.5 ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਘਰੇਲੂ ਮੈਦਾਨ ’ਤੇ ਇਹ ਜਿੱਤ ਕੈਨੇਡਾ ਲਈ ਇਤਿਹਾਸਕ ਮੰਨੀ ਜਾ ਰਹੀ ਹੈ, ਕਿਉਂਕਿ ਉਹ ਘਰੇਲੂ ਬਰਫ਼ ’ਤੇ ਮਹਿਲਾ ਵਰਲਡ ਕੱਪ ਹਾਫਪਾਈਪ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਸਨੋਬੋਰਡਰ ਬਣ ਗਈ ਹੈ। ਸ਼ਨੀਵਾਰ ਸ਼ਾਮ ਹੋਏ ਇਸ ਮੁਕਾਬਲੇ ਦੌਰਾਨ ਦਰਸ਼ਕਾਂ ਦੀ ਭਰਪੂਰ ਹੌਸਲਾ ਅਫ਼ਜ਼ਾਈ ਨੇ ਹੋਸਕਿੰਗ ਦੇ ਹੌਂਸਲੇ ਨੂੰ ਹੋਰ ਮਜ਼ਬੂਤ ਕੀਤਾ। ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਘਰੇਲੂ ਮੈਦਾਨ ’ਤੇ ਕੈਨੇਡਾ ਲਈ ਸੋਨਾ ਤਮਗਾ ਜਿੱਤਣਾ ਉਸ ਲਈ ਖਾਸ ਮਾਣ ਦੀ ਗੱਲ ਹੈ ਅਤੇ ਇਹ ਨਤੀਜਾ ਉਹ ਇੱਕ ਚ ਹੁਣ ਵਾਲੀ ਕੌਮਾਤਰੀ ਮੁਕਾਬਲਿਆਂ ਲਈ ਪ੍ਰੇਰਣਾ ਦਾ ਅਹਿਮ ਸਰੋਤ ਬਣੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅਮਰੀਕੀ ਹਮਲੇ ਮਗਰੋਂ ਕਨੇਡਾ ਵਸਦੇ ਵੈਨੇਜੂਏਲਾ ਦੇ ਲੋਕਾਂ ਵੱਲੋਂ ਰਲਿਆ ਮਿਲਿਆ ਪ੍ਰਤਿਕਰਮ
Next articleਵੈਨਕੂਵਰ ਆਇਲੈਂਡ ’ਚ ਸੁਰ ਤੋਂ ਵਾਂਝਿਆਂ ਲਈ ਨਵਾਂ ਮੰਚ ਸ਼ੁਰੂ