HOME ਵੈਨਕੂਵਰ ਆਇਲੈਂਡ ’ਚ ਸੁਰ ਤੋਂ ਵਾਂਝਿਆਂ ਲਈ ਨਵਾਂ ਮੰਚ ਸ਼ੁਰੂ

ਵੈਨਕੂਵਰ ਆਇਲੈਂਡ ’ਚ ਸੁਰ ਤੋਂ ਵਾਂਝਿਆਂ ਲਈ ਨਵਾਂ ਮੰਚ ਸ਼ੁਰੂ

ਕੈਪਸ਼ਨ ਗਾਇਕੀ ਨੂੰ ਨਿਖਾਰਨ ਲਈ ਸ਼ੁਰੂ ਕੀਤੇ ਕੋਰਸ ਮੌਕੇ ਇਕੱਤਰ ਲੋਕ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) — ਗਾਇਕੀ ਦੇ ਸੁਰ ਚ ਪੱਕੇ ਨਾ ਹੋਣ ਦੇ ਬਾਵਜੂਦ ਗਾਉਣ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਦੀ ਸਹੂਲਤ ਲਈ ਵੈਨਕੂਵਰ ਆਇਲੈਂਡ ਦੀ ਇੱਕ ਮਹਿਲਾ ਵੱਲੋਂ ਅਜਿਹੇ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੋ ਸੁਰ ਤੋਂ ਵਾਂਝੇ ਲੋਕਾਂ ਦੀ ਇਸ ਅੰਦਰੂਨੀ ਕਲਾ ਨੂੰ ਹੋਰ ਨਿਖਾਰਨ ਲਈ ਕਾਫੀ ਹੱਦ ਤੱਕ ਸਹਾਈ ਹੋ ਸਕਦੇ ਹਨ ਇੰਗਲੈਂਡ ਵਿੱਚ ਲੋਕਪ੍ਰਿਯ ਹੋ ਚੁੱਕੇ “ਟਿਊਨਲੈੱਸ” ਕੋਰਸਾਂ ਤੋਂ ਪ੍ਰੇਰਿਤ ਮਹਿਲਾ ਸ਼ੈਰਨ ਮਾਰਨੇਲ ਅਨੁਸਾਰ ਇਹ ਵਿਚਾਰ ਉਸ ਸਮੇਂ ਮਨ ਵਿੱਚ ਉਦੋਂ ਆਇਆ ਜਦੋਂ ਉਹ ਇੱਕ ਜਕੂਜ਼ੀ ਵਿੱਚ ਬੈਠੀ ਗੁਣਗੁਣਾਉਂਦੀ ਹੋਈ ਥੈਰਪੀ ਲੈ ਰਹੀ ਸੀ। ਤਾ ਉੱਥੇ ਮੌਜੂਦ ਇੱਕ ਵਿਅਕਤੀ ਨੇ ਉਸਦੀ ਆਵਾਜ਼ ਦੀ ਤਾਰੀਫ਼ ਕੀਤੀ ਜਿਸ ਮਗਰੋਂ ਉਸ ਨੇ ਅਜਿਹੇ ਲੋਕਾਂ ਨਾਲ ਰਾਬਤਾ ਕੀਤਾ ਜਿਨਾਂ ਨੂੰ ਗਾਉਣ ਦਾ ਚਸਕਾ ਤਾ ਸੀ। ਪਰ ਸੁਰਾਂ ਦੇ ਪੱਕੇ ਨਾ ਹੋਣ ਕਾਰਨ ਗਾਇਕੀ ਨਾਲ ਜੁੜਨ ਤੋਂ ਹਿਜਕਚਾਉਂਦੇ ਸਨ ਵੈਨਕੂਵਰ ਆਇਲੈਂਡ ਵਿੱਚ ਸ਼ੁਰੂ ਹੋ ਰਹੇ ਇਹ ਕੋਰਸ ਜਲਦੀ ਹੀ ਵੱਖ-ਵੱਖ ਸਮੁਦਾਇਕ ਕੇਂਦਰਾਂ ਵਿੱਚ ਕਰਵਾਏ ਜਾਣਗੇ, ਤਾਂ ਜੋ ਚਾਹਵਾਨ ਵਿਅਕਤੀ ਬਿਨਾਂ ਝਿਝਕ ਆਪਣੀ ਗਾਇਕੀ ਵਾਲੇ ਗੁਣਾਂ ਨੂੰ ਹੋਰ ਨਿਖਾਰ ਸਕਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੈਲਗਰੀ ਵਿੱਚ ਵਰਲਡ ਕੱਪ ’ਚ ਕੈਨੇਡਾ ਦੀ ਐਲਿਜ਼ਾਬੈਥ ਹੋਸਕਿੰਗ ਨੇ ਸੋਨ ਤਮਗਾ ਜਿੱਤਿਆ
Next articleगंधुई, निज़ामाबाद के कोल्ड स्टोर का पुनर्निर्माण कर संचालित किया जाए- राजीव यादव, किसान नेता