*ਜਲਦ ਹੀ ਲੱਗੇਗਾ ਤਲਵੰਡੀ ਸਾਬੋ ਵਿਖੇ ਅੱਖਾਂ ਦਾ ਵਿਸ਼ਾਲ ਓਪਰੇਸ਼ਨ ਕੈਂਪ: ਪ੍ਰੋ. ਜੇ. ਐਸ ਬਰਾੜ *
(ਸਮਾਜ ਵੀਕਲੀ) ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਅਤੇ ਲੋੜਵੰਦਾਂ ਦੀ ਸੇਵਾ ਕਰਦਾ ਆ ਰਿਹਾ ਹੈ ਉੱਥੇ ਮੈਡੀਕਲ ਖੇਤਰ ਵਿਚ ਲੋੜਵੰਦਾਂ ਲਈ 146 ਤੋਂ ਵੱਧ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਖੋਲ ਚੁੱਕਾ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਐਸ. ਓਬਰਾਏ ਨੇ ਅੱਜ ਮੱਲ੍ਹਵਾਲਾ ਵਿਖੇ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਐਸ.ਪੀ.ਐਸ. ਓਬਰਾਏ ਨੇ ਦੱਸਿਆ ਕਿ ਹੁਣ ਤੱਕ ਟਰੱਸਟ ਵੱਲੋਂ 146 ਦੇ ਕਰੀਬ ਲੈਬੋਰੇਟਰੀਆਂ ਖੋਲ ਕੇ ਲੋਕ ਸੇਵਾ ਲਈ ਅਰਪਣ ਕਰ ਦਿੱਤੀਆਂ ਗਈਆਂ ਹਨ। ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ 50 ਹੋਰ ਲੈਬੋਰੇਟੀਆਂ ਖੋਲ੍ਹਣ ਦੇ ਟੀਚਾ ਮਿਥਿਆ ਗਿਆ ਹੈ ਜੋ ਜਲਦ ਹੀ ਪੂਰਾ ਕਰ ਲਿਆ ਜਾਵੇ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ 35 ਤਰ੍ਹਾਂ ਦੀਆਂ ਸੇਵਾਵਾਂ ਲੋੜਵੰਦ ਲੋਕਾਂ ਨੂੰ ਦੇ ਰਿਹਾ ਹੈ। ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਪੂਰੇ ਦੇਸ਼ ਵਿਚ ਮਾਰਕੀਟ ਰੇਟ ਦੇ ਮੁਕਾਬਲੇ 10% ਰੇਟਾਂ ਤੇ ਕੰਮ ਕਰ ਰਿਹਾ ਹੈ। ਜਿਲ੍ਹਾ ਬਠਿੰਡਾ ਵਿਚ ਮਹਿਰਾਜ, ਬਾਲਿਆਵਾਲੀ, ਮੌੜ, ਚਉਕੇ, ਮੰਡੀਕਲਾਂ, ਬਠਿੰਡਾ, ਤਲਵੰਡੀ ਸਾਬੋ, ਮੱਲ੍ਹਵਾਲਾ ਅਤੇ ਦਿਉਣ ਵਿਖੇ ਹੁਣ ਤੱਕ 8 ਲੈਬੋਰੇਟਰੀਆਂ ਅਤੇ 1 ਕੁਲੈਕਸ਼ਨ ਸੈਂਟਰ ਕੰਮ ਕਰ ਰਹੇ ਹਨ ਅਤੇ ਲੋੜ ਪੈਣ ਤੇ ਹੋਰ ਲੈਬੋਰੇਟਰੀਆਂ ਖੋਲੀਆਂ ਜਾਣਗੀਆਂ। ਉੱਘੇ ਲੇਖਕ ਅਤੇ ਪਿੰਡ ਮੱਲ੍ਹਵਾਲਾ ਦੇ ਰਿਟਾਇਰਡ ਅਫ਼ਸਰ ਸ੍ਰ. ਜਗਤਾਰ ਸਿੰਘ ਭੰਗੂ ਵਲੋਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਮਾਜ ਕਲਿਆਣ ਲਈ ਕੀਤੇ ਜਾਂਦੇ ਕੰਮਾਂ ਦੀ ਸਲਾਂਘਾ ਕੀਤੀ ਅਤੇ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਰਮਨਦੀਪ ਸਿੰਘ ਮੱਲ੍ਹਵਾਲਾ ਨੇ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ। ਮਾਲਵਾ ਜ਼ੋਨ ਅਤੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਜਲਦ ਹੀ ਤਲਵੰਡੀ ਸਾਬੋ ਵਿਖੇ ਵਿਸ਼ਾਲ ਅੱਖਾਂ ਦਾ ਆਪਰੇਸ਼ਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਦਲਜੀਤ ਸਿੰਘ ਗਿੱਲ ਡਾਇਰੈਕਟਰ ਸਿਹਤ ਸੇਵਾਵਾਂ, ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ, ਹਰਨੇਕ ਸਿੰਘ ਭੰਗੂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।



