HOME ਰਾਮੇਵਾਲ ਵਿਖੇ ਛਿੰਝ ਮੇਲੇ ਦੇ ਪਟਕੇ ਉਮੇਸ਼ ਅਤੇ ਪ੍ਰਿਤਪਾਲ ਨੇ ਜਿੱਤੇ l

ਰਾਮੇਵਾਲ ਵਿਖੇ ਛਿੰਝ ਮੇਲੇ ਦੇ ਪਟਕੇ ਉਮੇਸ਼ ਅਤੇ ਪ੍ਰਿਤਪਾਲ ਨੇ ਜਿੱਤੇ l

1

ਨੂਰਮਹਿਲ ਨਕੋਦਰ ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਇਥੋਂ ਦੇ ਪਿੰਡ ਰਾਮੇਵਾਲ ਵਿਖੇ ਲੱਖਾਂ ਦੇ ਦਾਤੇ ਅਤੇ ਸੰਤ ਬਾਬਾ ਰਾਮ ਦਾਸ ਜੀ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਪਟਕੇ ਦੇ ਪਹਿਲੇ ਇਨਾਮ ਉਮੇਸ਼ ਮਥ ਰਾ ਅਤੇ ਪ੍ਰਿਤਪਾਲ ਫਗਵਾੜਾ ਨੇ ਜਿੱਤੇ । ਇਸ ਮੌਕੇ ਰਾਮੇਵਾਲ ਦੇ ਪਹਿਲਵਾਨ ਮੇਜਰ ਸਿੰਘ ਦੇ ਸ਼ਾਗਿਰਦ ਸੰਨੀ ਰਾਮੇਵਾਲ ਵੀ ਜੇਤੂ ਰਹੇ ਜਿਹਨਾਂ ਨੂੰ ਛਿੰਝ ਕਮੇਟੀ ਵੱਲੋਂ ਗੁਰਜ ਨਾਲ਼ ਸਨਮਾਨਿਆਂ ਗਿਆ। ਇਸ ਮੌਕੇ ਹੋਰ ਵੀ ਨਾਮਵਰ ਪਹਿਲਵਾਨਾਂ ਨੇ ਆਪਣੇ ਜੌਹਰ ਵਿਖਾਏ। ਇਸ ਛਿੰਝ ਮੇਲੇ ਵਿੱਚ ਡਾਕਟਰ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ, ਜਗਦੀਸ਼ ਸਿੰਘ ਸਾਬਕਾ ਸਰਪੰਚ ਰਾਮੇਵਾਲ,ਚਰਨ ਸਿੰਘ ਰਾਜੋਵਾਲ ਸਾਬਕਾ ਚੇਅਰਮੈਨ, ਗੁਰਦੀਪ ਸਿੰਘ ਥਮਨਵਾਲ ਸਾਬਕਾ ਚੇਅਰਮੈਨ, ਜਗਦੀਸ਼ ਸ਼ੇਰਪੁਰੀ ਬਸਪਾ ਆਗੂ,ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਏਸੇ ਮੌਕੇ ਬਲਵਿੰਦਰ ਬੱਲੀ ਨਕੋਦਰ ਨੇ ਵੀ ਆਪਣੇ ਜੌਹਰ ਦਿਖਾਏ,ਇਸ ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਸਾਬਕਾ ਸਰਪੰਚ ਜਗਦੀਸ਼ ਸਿੰਘ ਰਾਮੇਵਾਲ ਅਤੇ ਛਿੰਝ ਕਮੇਟੀ ਦੇ ਯਤਨਾਂ ਸਦਕਾ ਇਸ ਮੌਕੇ ਚਰਨਜੀਤ ਸਿੰਘ, ਹਰਵਿੰਦਰ ਸਿੰਘ ਘੋਗੀ, ਰਾਮ ਮੂਰਤੀ ਕੋਟੀਆ, ਜਸਦੀਪ ਸਿੰਘ, ਲੱਕੀ,ਮਨਦੀਪ ਸਿੰਘ, ਮੇਜਰ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਅਤੇ ਇਲਾਕੇ ਦੀਆਂ ਛਿੰਝ ਕਮੇਟੀਆਂ ਦੇ ਅਹੁਦੇਦਾਰ ਹਾਜਰ ਸਨ। ਸਟੇਜ ਸੰਚਾਲਕ ਦੀ ਭੂਮਿਕਾ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾ. ਐਸ.ਪੀ. ਸਿੰਘ ਓਬਰਾਏ ਵਲੋਂ ਪਿੰਡ ਮੱਲ੍ਹਵਾਲਾ ਵਿਖੇ ਲੈਬ ਦਾ ਉਦਘਾਟਨ
Next articleਸਰਪੰਚ ਸਰਬਜੀਤ ਕੌਰ ਵੱਲੋਂ ਪਿੰਡ ਖੁਆਸਪੁਰਾ ‘ਚ ਲੱਗੇ ਸਾਹਿਬ ਕਾਂਸ਼ੀ ਰਾਮ ਜੀ ਦੇ ਬੁੱਤ ਦੇ ਨਵੀਨੀਕਰਨ ਨੂੰ ਸੰਵਿਧਾਨ ਦਿਵਸ ਮੌਕੇ ਕੀਤਾ ਗਿਆ ਲੋਕ-ਅਰਪਣ