
(ਸਮਾਜ ਵੀਕਲੀ) ਡਾਕਟਰ ਅੰਬੇਡਕਰ ਭਵਨ ਨਵਾਂ ਸ਼ਹਿਰ ਵੱਲੋਂ 26 ਨਵੰਬਰ 19 49 ਨੂੰ ਯਾਦ ਕਰਦੇ ਹੋਏ ਸੰਵਿਧਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਡਾਕਟਰ ਅੰਬੇਡਕਰ ਭਵਨ ਦੇ ਪ੍ਰਧਾਨ ਸਤੀਸ਼ ਕੁਮਾਰ ਲਾਲ ਨੇ ਸੰਵਿਧਾਨ ਦਿਵਸ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਕੀਤਾ ਗਿਆ ਸੀ ਜਿਸ ਦੇ ਵਿੱਚ ਸਾਰੀ ਭੂਮਿਕਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਨਿਭਾਈ ਸੀ ਇਸ ਸੰਵਿਧਾਨ ਦੇ ਵਿੱਚ ਇਸ ਦੇਸ਼ ਦੇ ਬਹੁਜਨ ਲੋਕਾਂ ਨੂੰ ਕਈ ਮੌਲਿਕ ਅਧਿਕਾਰ ਲੈ ਕੇ ਦਿੱਤੇ ਹਨ ਸਮੇਂ ਦੀਆਂ ਸਰਕਾਰਾਂ ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਹਮੇਸ਼ਾ ਸੰਵਿਧਾਨ ਨੂੰ ਅਣਗੌਲਿਆਂ ਕਰਕੇ ਰੱਖਿਆ ਬੱਚਿਆਂ ਨੂੰ ਛੇ ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਤੱਕ ਪੜ੍ਹਨ ਦਾ ਅਧਿਕਾਰ ਭਾਰਤ ਦੇ ਸੰਵਿਧਾਨ ਵਿੱਚ ਦਿੱਤਾ ਗਿਆ ਹੈ ਰਾਜ ਕਰਦੀਆਂ ਸਰਕਾਰਾਂ ਇਸ ਆਰਟੀਕਲ ਨੂੰ ਪੂਰਾ ਨਹੀਂ ਕਰ ਸਕੀਆਂ ਅੱਜ ਵੀ ਦੇਸ਼ ਦੇ ਬਹੁਤ ਬੱਚੇ ਅਨਪੜ ਬੈਠੇ ਹਨ ਅਤੇ ਜੋ ਨੌਕਰੀਆਂ ਵਿੱਚ ਰਿਜਰਵੇਸ਼ਨ ਹੈ ਉਹ ਵੀ ਕਾਂਗਰਸ ਦੀ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਪ੍ਰਾਈਵੇਟ ਕਰਕੇ ਬੰਦ ਕਰ ਦਿੱਤੀ ਗਈ ਹੈ ਇਹ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਸੋਹਣ ਸਿੰਘ ਸਲੇਮਪੁਰੀ ਸਾਬਕਾ ਪ੍ਰਧਾਨ ਬੀਰਬਲ ਤੱਖੀ ਜਰਨਲ ਸਕੱਤਰ ਹਰਿ ਕ੍ਰਿਸ਼ਨ ਪਟਵਾਰੀ ਕੈਸ਼ੀਅਰ ਸੋਹਣ ਲਾਲ ਦੀਵਾਨਾ ਮਨੋਹਰ ਲਾਲ ਐਕਸ ਐਮਸੀ ਗੋਪਾਲ ਕ੍ਰਿਸ਼ਨ ਜੀ ਸਾਬਕਾ ਪ੍ਰਧਾਨ ਪ੍ਰੇਮ ਮਲਹੋਤਰਾ ਜੀ ਚੇਅਰਮੈਨ ਪ੍ਰੋਫੈਸਰ ਦਿਲਬਾਗ ਸਿੰਘ ਜੀ ਰਿਟਾਇਰ ਡੀਓ ਆਦੀ ਨੇ ਵੀ ਸੰਵਿਧਾਨ ਦਿਵਸ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇਸ ਸਮੇਂ ਦੌਰਾਨ ਇਸ ਪ੍ਰੋਗਰਾਮ ਵਿੱਚ ਸਕੂਲ ਪ੍ਰਿੰਸੀਪਲ ਨੀਲਮ ਰੱਤੂ ਮੈਡਮ ਜਸਵੀਰ ਕੌਰ ਮੈਡਮ ਕਮਲ ਮੈਡਮ ਸਰਬਜੀਤ ਮੈਡਮ ਬਬਲੀ ਖੁਸ਼ੀ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
HOME ਡਾਕਟਰ ਅੰਬੇਡਕਰ ਭਵਨ ਨਵਾਂ ਸ਼ਹਿਰ ਵੱਲੋਂ 26 ਨਵੰਬਰ 19 49 ਨੂੰ ਯਾਦ...



