
(ਸਮਾਜ ਵੀਕਲੀ) ਬਹੁਤ ਪਹਿਲਾਂ ਦੀ ਗੱਲ ਹੈ। ਇੱਕ ਨਦੀ ਦੇ ਕਿਨਾਰੇ ਨਿੰਮ ਦਾ ਇੱਕ ਦਰਖ਼ਤ ਸੀ। ਉਸ ਦੇ ਉੱਤੇ ਇੱਕ ਸੁੰਦਰ ਤਿਤਲੀ ਰਹਿੰਦੀ ਸੀ। ਉਸਦੇ ਪੰਖ ਬਹੁਤ ਸੋਹਣੇ ਸਨ। ਉਹ ਬਹੁਤ ਦੂਰ – ਦੂਰ ਤੱਕ ਉੱਡ ਕੇ ਜਾਂਦੀ ਸੀ। ਉਸ ਦਰੱਖਤ ਦੇ ਕੋਲ ਹੀ ਇੱਕ ਖੁੱਡ ਸੀ। ਖੁੱਡ ਵਿੱਚ ਖਰਗੋਸ਼ ਰਹਿੰਦਾ ਸੀ। ਇੱਕ ਵਾਰ ਤਿਤਲੀ ਨੂੰ ਆਪਣੇ ਸੁੰਦਰ ਪੰਖਾਂ ‘ਤੇ ਹੰਕਾਰ ਹੋ ਗਿਆ। ਉਸਨੇ ਖਰਗੋਸ਼ ਨੂੰ ਆਪਣੇ ਨਾਲ਼ ਦੌੜ ਲਗਾਉਣ ਦੀ ਗੱਲ ਕਹੀ। ਖਰਗੋਸ਼ ਤਿਤਲੀ ਦੇ ਨਾਲ਼ ਦੌੜ ਲਗਾਉਣ ਲੱਗਾ। ਤਿਤਲੀ ਤੇਜ਼ – ਤੇਜ਼ ਉੱਡ ਗਈ। ਖਰਗੋਸ਼ ਵੀ ਦੌੜਦਾ ਰਿਹਾ। ਅੱਗੇ ਇੱਕ ਨਦੀ ਆ ਗਈ। ਖਰਗੋਸ਼ ਨਦੀ ਪਾਰ ਨਹੀਂ ਸੀ ਕਰ ਸਕਦਾ , ਪਰ ਤਿਤਲੀ ਆਪਣੇ ਪੰਖਾਂ ਨਾਲ਼ ਨਦੀ ਪਾਰ ਕਰ ਗਈ। ਤਿਤਲੀ ਦੌੜ ਵਿੱਚ ਜਿੱਤ ਗਈ। ਉਸ ਨੂੰ ਆਪਣੇ ਖੂਬਸੂਰਤ ਪੰਖਾਂ ‘ਤੇ ਅਤੇ ਆਪਣੀ ਉਡਾਨ ‘ਤੇ ਬਹੁਤ ਹੰਕਾਰ ਹੋ ਗਿਆ। ਸਮਾਂ ਗੁਜਰਦਾ ਰਿਹਾ। ਇੱਕ ਵਾਰ ਬਹੁਤ ਤੇਜ਼ ਹਨੇਰੀ ਆਈ ਅਤੇ ਮੀਂਹ ਵੀ ਪਿਆ। ਉਸ ਹਨੇਰੀ ਦੇ ਨਾਲ਼ ਤਿਤਲੀ ਦੇ ਪੰਖਾਂ ਨੂੰ ਨੁਕਸਾਨ ਪਹੁੰਚ ਗਿਆ। ਹੁਣ ਉਹ ਉੱਡ ਨਹੀਂ ਸੀ ਸਕਦੀ। ਮੀਂਹ ਦੇ ਵਿੱਚ ਤਿਤਲੀ ਆਪਣਾ ਬਚਾਅ ਨਾ ਕਰ ਸਕੀ ਅਤੇ ਤੇਜ ਗੜੀਮਾਰੀ ਕਰਕੇ ਉਸਦੀ ਮੌਤ ਹੋ ਗਈ। ਪਰ ਖਰਗੋਸ਼ ਤੇਜ਼ ਦੌੜ ਕੇ ਆਪਣੀ ਖੁੱਡ ਵਿੱਚ ਲੁੱਕ ਗਿਆ ਤੇ ਉਸਦੀ ਜਾਨ ਬਚ ਗਈ। ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਗੱਲ ਅਤੇ ਆਪਣੇ ਕਿਸੇ ਵੀ ਗੁਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ।



