ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਫਤਿਹਪੁਰ (ਤਾਜੋਵਾਲ ) ਅੱਡੇ ਕੋਲ ਇਕ ਕਾਰ ਅਤੇ ਮੱਝ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਐਕਸੀਡੈਂਟ ਦੀ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਤੋਂ ਮਿਲੀ ਤਾਂ ਤਰੁੰਤ ਐਸ ਐਸ ਐਫ ਦੀ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਮੌਕੇ ਤੇ ਜਾ ਕੇ ਦੇਖਿਆ ਇਕ ਸੁਪਾਰੀ ਕਾਰ ਜਿਸ ਦਾ ਨੰਬਰ ਸੀ ਐਚ 01ਏ ਟੀ 3884ਜਿਸ ਨੂੰ ਰਿਸ਼ੀ ਵਰਮਾ ਪੁੱਤਰ ਸ਼ੁਭਾਸ਼ ਚੰਦਰ ਵਰਮਾ ਵਾਸੀ ਚੰਡੀਗੜ੍ਹ ਸੈਕਟਰ 37 ਚਲਾ ਰਿਹਾ ਸੀ | ਇਹ ਕਾਰ ਬਲਾਚੌਰ ਸਾਈਡ ਤੋਂ ਰੋਪੜ੍ਹ ਸਾਈਡ ਨੂੰ ਜਾ ਰਹੀ ਜਦੋਂ ਇਹ ਫਤਹਿਪੁਰ (ਤਾਜੋਵਾਲ) ਅੱਡੇ ਨੇੜੇ ਸੈਣੀ ਢਾਬੇ ਤੋਂ ਥੋੜ੍ਹੀ ਜਿਹੀ ਅੱਗੇ ਪਹੁੰਚੀ ਤਾਂ ਸੁਪਾਰੀ ਕਾਰ ਅੱਗੇ ਅਚਾਨਕ ਇਕ ਪਾਲਤੂ ਮੱਝ ਆ ਗਈ ਜਿਸ ਨਾਲ ਸੁਪਾਰੀ ਕਾਰ ਦੀ ਸਿੱਧੀ ਟੱਕਰ ਹੋ ਜਿਸ ਨਾਲ ਮੱਝ ਦੀ ਮੌਕੇ ਤੇ ਮੌਤ ਹੋ ਗਈ ਅਤੇ ਸੁਪਾਰੀ ਕਾਰ ਹਾਦਸੇ ਵਿਚ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ | ਮੌਕੇ ਤੇ ਐਸ ਐਸ ਐਫ ਦੀ ਟੀਮ ਅਤੇ ਰਾਹਗੀਰਾਂ ਦੀ ਮਦਦ ਨਾਲ ਮਰੀ ਹੋਈ ਮੱਝ ਅਤੇ ਸੁਪਾਰੀ ਕਾਰ ਨੂੰ ਸਾਇਡ ਨੂੰ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ ਇਸ ਹਾਦਸੇ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਆਸਰੋਂ ਨੂੰ ਸੂਚਿਤ ਕਰ ਦਿੱਤਾ |
HOME ਕਾਰ ਅਤੇ ਮੱਝ ਦੀ ਟੱਕਰ ‘ਚ’ ਮੱਝ ਦੀ ਮੌਕੇ ਤੇ ਮੌਤ ਕਾਰ...



