ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਭਾਵੇਂ ਸਰੀਰਕ ਪੱਖੋਂ ਬਸਪਾ ਵਰਕਰ ਮਲਕੀਤ ਸਿੰਘ ਮੁਕੰਦਪੁਰ ਜੀ ਸਾਡੇ ਵਿਚਕਾਰ ਨਹੀਂ ਰਹੇ ਪਰ ਉਹ ਇਸ ਤਰ੍ਹਾਂ ਦਾ ਮਿਸ਼ਨ ਲਈ ਕੰਮ ਕਰਕੇ ਗਏ ਹਨ ਕਿ ਕਦੇ ਵੀ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਆਪਣੇ ਘਰ ਵਾਸਤੇ ਤਾਂ ਹਰ ਕੋਈ ਆਪਣੇ ਬੱਚਿਆਂ ਲਈ ਤਾਂ ਮਿਹਨਤ ਕਰਦਾ ਹੀ ਹੈ।ਪਰ ਇਸ ਵਰਕਰ ਨੇ ਜਿਸ ਤਰਾਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਹਿੰਦੇ ਹੁੰਦੇ ਸਨ ਕਿ ਜੇਕਰ ਜੀਣਾ ਹੈ ਤਾਂ ਸ਼ੇਰ ਬਣਕੇ ਜੀਓ ਕਿਸੇ ਤੋਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਜਿਸ ਦੀ ਮਲਕੀਅਤ ਸਿੰਘ ਮੁਕੰਦਪੁਰ ਵਾਲੇ ਤੁਹਾਡੇ ਸਾਹਮਣੇ ਮਿਸਾਲ ਸੀ ਇਸ ਲਈ ਤਾਂ ਉਨ੍ਹਾਂ ਦੇ ਸੰਸਕਾਰ ਸਮੇਂ ਨਾਅਰੇਬਾਜ਼ੀ ਵੀ ਕੀਤੀ ਕਿ ਜਬ ਤੱਕ ਸੂਰਜ ਚਾਂਦ ਰਹੇਗਾ ਮਲਕੀਅਤ ਸਿੰਘ ਤੁਹਾਡਾ ਨਾਮ ਰਹੇਗਾ। ਇਸ ਮੌਕੇ ਤੇ ਪ੍ਰਵੀਨ ਬੰਗਾ ਇੰਚਾਰਜ ਹਲਕਾ ਆਨੰਦਪੁਰ ਸਾਹਿਬ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ, ਵਿਜੇ ਮਜਾਰੀ ਸਾਬਕਾ ਪ੍ਰਧਾਨ ਬਸਪਾ ਬੰਗਾ, ਪਰਮਜੀਤ ਮਹਿਰਮਪੁਰੀ ਬਸਪਾ ਆਗੂ, ਜਸਵੰਤ ਕਟਾਰੀਆ ਬਸਪਾ ਵਰਕਰ,ਡਾ ਨਰਿੰਜਨ ਪਾਲ ਸਾਬਕਾ ਐਸ ਐਮ ਓ,ਸੁਰਿੰਦਰ ਸਿੰਘ ਛਿੰਦਾ ਬਸਪਾ ਵਰਕਰ, ਸੁਰਜੀਤ ਸਿੰਘ ਰੱਲ ਬਸਪਾ ਵਰਕਰ, ਬਸਪਾ ਦੇ ਬਹੁਤ ਸਾਰੇ ਵਰਕਰ ਆਏ ਹੋਏ ਸਨ ਅਤੇ ਸਾਕ ਸਬੰਧੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj