ਆਦਮਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਵਿਧਾਨ ਸਭਾ ਹਲਕਾ ਆਦਮਪੁਰ ਬਸਪਾ ਦੇ ਜਿਲਾ ਪਰਿਸ਼ਦ ਦੇ ਉਮੀਦਵਾਰਾਂ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਮੀਟਿੰਗ ਕੀਤੀ ਗਈ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਪਾਰਟੀ ਲੀਡਰਸ਼ਿਪ ਦੀ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਤੇ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਪਣੀ ਪਾਰਟੀ ਦੀ ਗੱਲ ਨੂੰ ਹਰੇਕ ਵੋਟਰ ਤੱਕ ਪਹੁੰਚ ਦੀ ਕੀਤੀ ਜਾਵੇ ਜਿਸ ਟਾਈਮ ਤੁਹਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ ਉਸ ਵੇਲੇ ਕੋਈ ਕਾਂਗਰਸੀ, ਕੋਈ ਭਾਜਪਾ ਵਾਲਾ, ਕੋਈ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਵਰਕਰ ਤੋਂ ਲੈਕੇ ਮੁੱਖ ਮੰਤਰੀ ਸਾਹਿਬ ਤੁਹਾਡੀ ਬਾਂਹ ਨਹੀਂ ਫੜ੍ਹਦਾ ਇਨ੍ਹਾਂ ਪਾਰਟੀਆਂ ਤੋਂ ਬੱਚੋਂ ਇਹ ਮੌਕਾ ਮਿਲਿਆ ਹੈ ਤੁਹਾਨੂੰ ਆਪਣੀ ਤਾਕਤ ਦਿਖਾਉਣ ਦਾ ਅਤੇ ਮਨੁੱਖਤਾ ਦਾ ਭਲਾ ਕਰਨ ਦਾ ,ਇਸ ਮੌਕੇ ਪਾਰਟੀ ਦੇ ਸਟੇਟ ਜਨਰਲ ਸੈਕਟਰੀ ਐਡਵੋਕੇਟ ਬਲਵਿੰਦਰ ਕੁਮਾਰ,ਸਟੇਟ ਦੇ ਸੈਕਟਰੀ ਇੰਜੀਨੀਅਰ ਜਸਵੰਤ ਰਾਏ, ਜਿਲਾ ਕੋਆਰਡੀਨੇਟਰ ਸਰਦਾਰ ਬਲਦੇਵ ਸਿੰਘ ਇੰਚਾਰਜ ਵਿਧਾਨ ਸਭਾ ਹਲਕਾ ਆਦਮਪਰ,ਸ਼੍ਰੀ ਮਦਨ ਲਾਲ ਮਦੀ ਇੰਚਾਰਜ ਆਦਮਪਰ, ਤੇ ਬਿੱਲਾ ਜੀ ਪ੍ਰਧਾਨ ਵਿਧਾਨ ਸਭਾ ਆਦਮਪਰ ਤੋਂ ਇਲਾਵਾ ਹੋਰ ਲੀਡਰਸ਼ਿਪ ਬੀ ਹਾਜ਼ਰ ਸੀ, ਇਸ ਮੌਕੇ ਤੇ ਸ਼੍ਰੀਮਤੀ ਹਰਜਿੰਦਰ ਕੌਰ ਕਰੀਮਪੁਰੀ ਨੇ ਵੀ ਉਮੀਦਵਾਰਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ, ਉਮੀਦਵਾਰਾਂ ਤੋਂ ਇਲਾਵਾ ਪੰਚ ਸਰਪੰਚ ਤੇ ਹੋਰ ਇਲਾਕੇ ਦੇ ਬੀਐਸਪੀ ਦੇ ਜਿੰਮੇਵਾਰ ਲੀਡਰਸ਼ਿਪ ਤੇ ਵਰਕਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



