ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਤ ਦੁੱਖ ਮਹਿਸੂਸ ਹੋਇਆ ਜਦੋਂ ਪਤਾ ਲੱਗਾ ਕਿ ਭਗਵਾਨ ਸਿੰਘ ਚੌਹਾਨ ਜੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ, ਭਗਵਾਨ ਸਿੰਘ ਚੌਹਾਨ ਜੀ ਬਹੁਜਨ ਸਮਾਜ ਦੇ ਚਿੰਤਕ ਬਹੁਜਨ ਸਮਾਜ ਪਾਰਟੀ (ਹਾਥੀ) ਦੇ ਜੁਝਾਰੂ ਸਾਥੀ ਜੋ ਕਿ ਸਾਹਿਬ ਕਾਸ਼ੀ ਰਾਮ ਜੀ ਦੇ ਨਾਲ ਵੀ ਰਹੇ ਅਤੇ ਅੱਜ ਤੱਕ ਵੀ ਉਹਨਾਂ ਦੀ ਸੋਚ ਉਹਨਾਂ ਦੀ ਪਾਰਟੀ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿੰਦਿਆਂ ਬਹੁਜਨ ਸਮਾਜ ਲਈ ਕੰਮ ਕੀਤਾ, ਉਹਨਾਂ ਕੋਲ ਗਿਆਨ ਦਾ ਭੰਡਾਰ ਸੀ ਜੋ ਹਰ ਇੱਕ ਨੂੰ ਅੱਗੇ ਲੈ ਕੇ ਜਾ ਸਕਦਾ ਸੀ ਵਿਕਾਸਮਈ ਜੀਵਨ ਲਈ, ਉਹਨਾਂ ਦਾ ਇਵੇਂ ਅਚਨਚੇਤ ਚਲੇ ਜਾਣਾ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਥੇ ਉਨ੍ਹਾਂ ਦਾ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਨਾਲ ਹੀ ਬਹੁਜਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹ ਗੁਰਬਾਣੀ ਦੇ ਅਰਥਾਂ ਦੇ ਬਹੁਤ ਜਾਣਕਾਰ ਸਨ। ਉਹ ਜਦੋਂ ਵੀ ਕਦੇ ਬੋਲਦੇ ਸਨ ਗੁਰਬਾਣੀ ਵਿੱਚੋਂ ਪੰਕਤੀਆਂ ਲੈ ਕੇ ਬੋਲਦੇ ਸਨ ਉਨ੍ਹਾਂ ਨੂੰ ਸੁਣਨੇ ਨੂੰ ਬਹੁਤ ਮੰਨ ਕਰਦਾ ਸੀ ਉਹ ਬੋਰ ਨਹੀਂ ਹੋਣ ਦਿੰਦੇ ਸਨ। ਉਹ ਹਰੇਕ ਵਰਕਰ ਨੂੰ ਹੌਸਲਾ ਦਿੰਦੇ ਸਨ ਅਤੇ ਬਹੁਜਨ ਸਮਾਜ ਨੂੰ ਜਾਗ੍ਰਿਤ ਕਰਕੇ ਲਾਇਕ ਬਣਾਉਂਦੇ ਸਨ ਉਨ੍ਹਾਂ ਨੇ ਇਹ ਤੱਕਿਆ ਹੋਇਆ ਸੀ ਕਿ ਜਦੋ ਤੱਕ ਮੇਰੇ ਸਾਹਾਂ ਵਿੱਚ ਸਾਹ ਹੈ ਮੈਂ ਸੁੱਤੇ ਲੋਕਾਂ ਨੂੰ ਜਗਾਉਣ ਲਈ ਲਾਵਾਂਗਾ। ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਵਿੱਚ ਰਹਿਕੇ ਬਹੁਜਨ ਸਮਾਜ ਦੀ ਬਹੁਤ ਸੇਵਾ ਕੀਤੀ ਅਤੇ ਸਮਾਜ ਨੂੰ ਸਿੱਧੇ ਰਾਸਤੇ ਪਾਇਆ। ਆਪਣੇ ਸਰੀਰ ਤੇ ਲੱਖਾਂ ਦੁੱਖ ਤਕਲੀਫਾਂ ਝੱਲੀਆ ਪਰ ਸਮਾਜ ਨੂੰ ਕਦੇ ਪਿੱਠ ਨਹੀਂ ਦਿਖਾਈ। ਅਸੀਂ ਵੀ ਉਹਨਾਂ ਨਾਲ ਪ੍ਰੋਗਰਾਮਾਂ ਚ ਮੀਟਿੰਗਾਂ ਚ ਮਿਲਦੇ ਸੀ ਸਾਡੇ ਸਤਿਕਾਰਯੋਗ ਨੇ ਜਦੋਂ ਵੀ ਮਿਲੇ ਉਹਨਾਂ ਹਮੇਸ਼ਾ ਹੌਸਲਾ ਅਤੇ ਅਸ਼ੀਰਵਾਦ ਦਿੱਤਾ। ਉਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਅਸੀਂ ਉਨ੍ਹਾਂ ਦਾ ਇਹ ਸਤਿਕਾਰ ਹਮੇਸ਼ਾ ਦਿਲਾਂ ਚ ਜਿਊਂਦਾ ਰੱਖਾਂਗੇ।।
ਸਾਡੇ ਵੱਲੋਂ ਨੀਲਾ ਸਲਾਮ
ਸ੍ਰੀ ਭਗਵਾਨ ਸਿੰਘ ਚੌਹਾਨ ਜੀ ਨੂੰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



