HOME ਸਰਕਾਰੀ ਜਬਰ ਵਿਰੁੱਧ 23 ਅਗਸਤ ਨੂੰ ਚੱਬੇਵਾਲ ਚ ਵਿਧਾਨ ਸਭਾ ਪੱਧਰ ਦੀ...

ਸਰਕਾਰੀ ਜਬਰ ਵਿਰੁੱਧ 23 ਅਗਸਤ ਨੂੰ ਚੱਬੇਵਾਲ ਚ ਵਿਧਾਨ ਸਭਾ ਪੱਧਰ ਦੀ ਹੋਵੇਗੀ ਪੰਜਾਬ ਸੰਭਾਲੋ ਰੈਲੀ- ਅਵਤਾਰ ਸਿੰਘ ਕਰੀਮਪੁਰੀ

2

 ਚੱਬੇਵਾਲ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਵਿਧਾਨ ਸਭਾ ਚੱਬੇਵਾਲ ਦੀ ਮੀਟਿੰਗ ਬਸਪਾ ਦੀ ਮੀਟਿੰਗ ਹੋਈ ਜਿਸ ਵਿੱਚ ਵਿਧਾਨ ਸਭਾ ਦੇ ਉਹਦੇਦਾਰ ਵੱਡੀ ਗਿਣਤੀ ਵਿੱਚ ਆਏ ਹੋਏ ਸਨ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਸ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਰਹੀ ਪੰਜਾਬ ਵਿੱਚ ਦੰਗੇਫਸਾਦ ਲੜਾਈ ਝਗੜੇ ਰਾਤਾਂ ਨੂੰ ਗੂੰਡੇ ਸ਼ਰੇਆਮ ਆਪਣੇ ਹੱਥਾਂ ਵਿੱਚ ਕਿਰਪਾਨਾਂ ਅਤੇ ਪਿਸਤੌਲ ਲੈਕੇ ਘੁੰਮ ਰਹੇ ਹਨ।ਹਾਰਟੇ ਵਿਖੇ ਸਰਕਾਰ ਦੇ ਇਸ਼ਾਰੇ ਤੇ ਪੁਲੀਸ ਵੱਲੋਂ ਜਬਰ ਜ਼ੁਲਮ ਕੀਤਾ ਗਿਆ ਹੈ। ਇਸ ਲਈ ਸਰਕਾਰੀ ਜ਼ੁਲਮ ਨੂੰ ਰੋਕਣ ਲਈ 23 ਅਗਸਤ ਨੂੰ ਬਸਪਾ ਸਰਕਾਰੀ ਜਬਰ ਅਤੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਸਰਕਾਰ ਵਿਰੁੱਧ ਪ੍ਰਦਰਸ਼ਨ ਕਰੇਗੀ।ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਜਾਰੀ ਗੁਰਨਾਮ ਸਿੰਘ,ਸਟੇਟ ਜਨਰਲ ਸੈਕਟਰੀ ਠੇਕੇਦਾਰ ਭਗਵਾਨ ਦਾਸ ਜੀ, ਸਟੇਟ ਸੈਕਟਰੀ ਮਨਿੰਦਰ ਸ਼ੇਰਪੁਰੀ ਜੀ, ਸੁਖਦੇਵ ਬਿੱਟਾ ਜੀ ਸਟੇਟ ਸੈਕਟਰੀ, ਜਿਲਾ ਪ੍ਰਧਾਨ ਦਲਜੀਤ ਸਿੰਘ, ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਵਿਧਾਨ ਸਭਾ ਹਲਕਾ ਚੱਬੇਵਾਲ,ਵਿਧਾਨ ਸਭਾ ਹਲਕੇ ਦੇ ਪ੍ਰਧਾਨ ਯਸ਼ ਭੱਟੀ ਜੀ, ਨਿਸ਼ਾਨ ਚੌਧਰੀ ਜੀ ਜਿਲਾ ਕੋਆਰਡੀਨੇਟਰ ਅਤੇ ਸ਼ਾਮ 84 ਵਿਧਾਨ ਸਭਾ ਦੇ ਇੰਚਾਰਜ,ਮਦਨ ਬੈਂਸ ਜਿਲਾ ਕੋਆਰਡੀਨੇਟਰ ਅਤੇ ਹੁਸ਼ਿਆਰਪੁਰ ਵਿਧਾਨ ਸਭਾ ਦੇ ਇੰਚਾਰਜ,ਹੁਸ਼ਿਆਰਪੁਰ ਵਿਧਾਨ ਸਭਾ ਦੇ ਪ੍ਰਧਾਨ ਸੁਰਜੀਤ ਮੈਮੀ ਜੀ, ਦਸੂਹਾ ਹਲਕੇ ਦੇ ਪ੍ਰਧਾਨ ਹਾਜ਼ਰ ਸਨ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਵਰਕਰ ਅਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਸਪਤਾਲ ਢਾਹਾਂ ਕਲੇਰਾਂ ਵਿਖੇ ਲਾਵਾਰਿਸ ਮਿਤਕ ਮਰੀਜ਼ ਦੀ ਪਛਾਣ ਕਰਨ ਲਈ ਜਨਤਕ ਅਪੀਲ
Next articleਬਸਪਾ ਸੰਗਠਨ ਨੂੰ ਮਜ਼ਬੂਤ ਤੇ ਐਕਟਿਵ ਕਰਨ ਲਈ ਮੀਟਿੰਗ ਕੀਤੀ ਗਈ