ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਸਪਾ ਆਪਣੇ ਰਹਿਬਰਾਂ ਦੀ ਬੇਅਬਦੀ ਅਤੇ ਗੁਰੂਆਂ ਦੀ ਵਿਚਾਰਧਾਰਾ ਤੋਂ ਉਲਟ ਚੱਲਣ ਵਾਲਿਆਂ ਨੂੰ ਨਹੀਂ ਬਖਸ਼ੇਗੀ ਅੱਜ ਇਹ ਸ਼ਬਦ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਗੁਰੂ ਰਵਿਦਾਸ ਮਹਾਰਾਜ ਮੰਦਰ ਬੰਗਾ ਵਿਖੇ ਆਖੇਂ ਉਹਨਾਂ ਨੇ ਇੱਕ ਸਿਰੇ ਤੋਂ ਲੈਕੇ ਜਿਹੜੀਆਂ ਪਾਰਟੀਆਂ ਰਾਜ ਕਰ ਚੁੱਕੀਆਂ ਹਨ ਕਾਂਗਰਸ ਪਾਰਟੀ, ਭਾਜਪਾ ਪਾਰਟੀ, ਅਕਾਲੀ ਦਲ ਪਾਰਟੀ ਅਤੇ ਆਪ ਨੂੰ ਵੀ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਿਨ੍ਹਾਂ ਸਰਕਾਰਾਂ ਨੇ 78 ਸਾਲ ਹੋ ਗਏ ਹਨ ਦੇਸ਼ ਅਤੇ ਪੰਜਾਬ ਦਾ ਕੁਝ ਵੀ ਨਹੀਂ ਸਵਾਰਿਆ ਸਗੋਂ ਉਲੱਟ ਰੋਜ਼ਗਾਰ, ਪੜ੍ਹਾਈ ਅਤੇ ਦੁਵਾਈ ਸਭ ਖਤਮ ਕਰ ਦਿੱਤਾ ਹੈ। ਆਪ ਸਰਕਾਰ ਡਰਾਮੇ ਕਰ ਰਹੀ ਹੈ ਨਸ਼ਿਆਂ ਨੂੰ ਖਤਮ ਕਰਨ ਲਈ ਜਿਨ੍ਹਾਂ ਨੇ ਲੱਖਾਂ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਨਸ਼ਿਆਂ ਨੇ ਖ਼ਤਮ ਕਰ ਦਿੱਤੇ ਹਨ ਇਸ ਲਈ ਅਸੀਂ ਹੁਣ ਪੰਜਾਬ ਸੰਭਾਲੋ ਮੁਹਿੰਮ ਤਹਿਤ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਵੀਰ ਸੁਹਾਗਣਾਂ ਦੇ ਸੁਹਾਗ ਬਚਾਉਣ ਲਈ ਲੱਗੇ ਹੋਏ ਹਾਂ। ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਦੀ ਤਾਜ਼ਾ ਮਿਸਾਲ ਪਿੰਡ ਨੂਰਪੁਰ ਜੱਟਾਂ ਵਿਖੇ ਹੋਇਆ ਹੈ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਖੁਰਾਲਗੜ੍ਹ ਸਾਹਿਬ ਵਿਖੇ ਵੀ ਇਸ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ ਰੱਖੇ ਹਨ ਜਿਨੂੰ ਕਿ ਪੱਵਿਤਰ ਰੁਤਬਾ ਦੇਣਾ ਚਾਹੀਦਾ ਸੀ ਇਨ੍ਹਾਂ ਨੇ ਉਸ ਜਗ੍ਹਾ ਨੂੰ ਅਪਵਿੱਤਰ ਬਣਾਕੇ ਰੱਖ ਦਿੱਤਾ ਹੈ ਇਸ ਲਈ ਅਸੀਂ 18 ਜੂਨ ਖੁਰਾਲਗੜ੍ਹ ਵਿਖੇ 10 ਵਜੇ ਇੱਕਠੇ ਹੋਵਾਂਗੇ ਅਤੇ ਆਪਣਾਂ ਰੋਸ ਪ੍ਰਦਰਸ਼ਨ ਗੜ੍ਹਸ਼ੰਕਰ ਆ ਕੇ ਕਰਾਂਗੇ। ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਭਾਗ ਸਿੰਘ ਪੁਰੀ ਐਨ ਆਰ ਆਈ,ਮਨੋਹਰ ਕਮਾਮ ਜ਼ਿਲ੍ਹਾ ਇੰਚਾਰਜ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ, ਰਵਿੰਦਰ ਮਹਿੰਮੀ ਬਸਪਾ ਆਗੂ, ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ,ਸੋਮ ਨਾਥ ਰਟੈਂਡਾ ਬਸਪਾ ਆਗੂ, ਮਲਕੀਤ ਮੰਢਾਲੀ ਬਾਮਸੇਫ ਆਗੂ, ਸੋਹਣ ਸਿੰਘ ਰਟੈਂਡਾ, ਪਰਮਜੀਤ ਮਹਿਰਮਪੁਰੀ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ,ਡਾ ਧਰਮਪਾਲ ਬੱਗਾ ਅਤੇ ਹੋਰ ਮੈਂਬਰ ਹਾਜ਼ਰ ਸਨ।
ਬਸਪਾ ਆਪਣੇ ਰਹਿਬਰਾਂ ਦੀ ਬੇਅਬਦੀ ਅਤੇ ਗੁਰੂਆਂ ਦੀ ਵਿਚਾਰਧਾਰਾ ਤੋਂ ਉਲਟ ਚੱਲਣ ਵਾਲਿਆਂ ਨੂੰ ਨਹੀਂ ਬਖਸ਼ੇਗੀ –ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



