ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਵਿਦੇਸ਼ ਵਿੱਚ ਬੈਠੇ ਸੰਵਿਧਾਨ ਵਿਰੋਧੀ ਸਕਤੀਆਂ ਵਲੋਂ ਪੰਜਾਬ ਵਿੱਚ ਡਾ ਅੰਬੇਡਕਰ ਜੀ ਦੀਆ ਪ੍ਰਤਿਮਾ ਨੂੰ ਨਿਸ਼ਾਨਾ ਬਣਾਉਣ ਦੇ ਵਿਰੋਧ ਵਿੱਚ ਬੀ ਐਸ ਪੀ ਬੰਗਾ ਦੀ ਲੀਡਰਸ਼ਿਪ ਦਾ ਵਫਦ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਬਸਪਾ ਦੀ ਸਮੂਚੀ ਲੀਡਰਸ਼ਿਪ ਨੇ ਡੀ ਐਸ ਪੀ ਹਰਜੀਤ ਸਿੰਘ ਰੰਧਾਵਾ ਜੀ ਨੂੰ ਮਿਲਕੇ ਬੰਗਾ ਹਲਕੇ ਵਿੱਚ ਲਗੇ ਡਾ ਅੰਬੇਡਕਰ ਜੀ ਦੇ ਸਟੈਚੂਆਂ ਦੀ ਸੁਰਖਿਆ ਨੂੰ ਪੰਜਾਬ ਦੀ ਸਰਕਾਰ ਯਕੀਨੀ ਬਣਾਵੇ ਤੇ ਵਿਦੇਸ਼ ਵਿੱਚ ਬੈਠੇ ਦੇਸ਼ ਤੇ ਸੰਵਿਧਾਨ ਵਿਰੋਧੀ ਲੋਕਾਂ ਨੂੰ ਮੋਦੀ ਸਰਕਾਰ ਭਾਰਤ ਲਿਆਕੇ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਕਰੇ ਤੇ ਪੰਜਾਬ ਵਿੱਚ ਉਨ੍ਹਾਂ ਦੇ ਨੈਟਵਰਕ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਪ੍ਰਵੀਨ ਨੇ ਮੀਡੀਆ ਨੂੰ ਆਖਿਆ ਆਖਿਆ ਪੰਜਾਬ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਡਾ ਅੰਬੇਡਕਰ ਜੀ ਦੀਆਂ ਪ੍ਰਤੀਮਾ ਨੂੰ ਵਿਦੇਸ਼ੀ ਸੰਵਿਧਾਨ ਵਿਰੋਧੀਆਂ ਦੀ ਕਾਰਵਾਈ ਦਾ ਬਸਪਾ ਵਿਰੋਧ ਕਰਦੀ ਹੈ ਭਾਜਪਾ ਸਰਕਾਰ ਨੂੰ ਭਾਰਤ ਮੰਗਵਾ ਕੇ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਮੋਕੇ ਤੇ , ਮਨੋਹਰ ਕਮਾਮ ਜ਼ਿਲ੍ਹਾ ਇੰਚਾਰਜ, ਜਿਲਾ ਸਕਤਰ ਵਿਜੇ ਕੁਮਾਰ ਗੁਣਾਚੌਰ ਜਿਲਾ ਸਕੱਤਰ ਸੋਮ ਨਾਥ ਰਟੈਂਡਾ,ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ, ਰਵਿੰਦਰ ਮਹਿੰਮੀ ਬਸਪਾ ਆਗੂ, ਹਰਜਿੰਦਰ ਜੰਡਾਲੀ ਬਲਾਕ ਸੰਮਤੀ ਮੈਂਬਰ ਬੰਗਾ, ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਪਰਮਜੀਤ ਮਹਿਰਮਪੁਰੀ, ਸੋਹਣ ਲਾਲ ਰਟੈਂਡਾ, ਮਲਕੀਤ ਮੰਢਾਲੀ ਬਾਮਸੇਫ ਆਗੂ ਅਵਤਾਰ ਹੀਉ, ਦੀਪਾ ਹੀਉ ।
ਡੀ ਐਸ ਪੀ ਹਰਜੀਤ ਸਿੰਘ ਰੰਧਾਵਾ ਨੂੰ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿੱਚ ਬਸਪਾ ਲੀਡਰਸ਼ਿਪ ਦੇ ਵਫ਼ਦ ਨੇ ਮੰਗ ਪੱਤਰ ਦਿੱਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



