ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਗੜਸ਼ੰਕਰ ਵਿਖੇ ਇੱਕ ਰਾਤ ਵਿੱਚ 7 ਦੁਕਾਨਾਂ ਤੇ ਹੋਈਆਂ ਚੋਰੀਆਂ, ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਦੁਕਾਨਦਾਰਾਂ ਨਾਲ ਮੁਲਾਕਾਤ ਕਰਕੇ ਨੁਕਸਾਨ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਭਰੋਸਾ ਦਿੱਤਾ ਕਿ ਬਹੁਜਨ ਸਮਾਜ ਪਾਰਟੀ ਪ੍ਰਸ਼ਾਸਨਿਕ ਪੱਧਰ ਤੇ ਜੋ ਵੀ ਮਦਦ ਦੀ ਜਰੂਰਤ ਹੋਵੇਗੀ ਉਹ ਕਰੇਗੀ,18 ਤਰੀਕ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਗੜਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਅੰਬੇਡਕਰ ਸਾਹਿਬ ਦੇ ਸਟੈਚੂ ਦੀ ਬੇਅਦਬੀ,ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦਾ ਠੇਕਾ ਉਠਾਉਣ ਲਈ ਅਤੇ ਦੁਕਾਨਾਂ,ਘਰਾਂ,ਸੜਕਾਂ ਤੇ ਲੁਟੇਰਿਆਂ ਵੱਲੋਂ ਲੁੱਟਾਂ ਖੋਹਾਂ ਨੂੰ ਨੱਥ ਪਾਉਣ ਲਈ ਅਪਰਾਧੀਆਂ ਦੇ ਵਿਰੁੱਧ ਅਸਰਦਾਰ ਕਾਰਵਾਈ ਕਰਵਾਉਣ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ ਜਿੱਥੇ ਪੀੜਤਾਂ ਨੂੰ ਬਸਪਾ ਨੇ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿੱਤਾ ਉਥੇ ਉਹਨਾਂ ਨੂੰ ਇਸ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ,ਪੰਜਾਬ ਸੰਭਾਲੋ ਮਹਿਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ, ਸਵੇਰੇ 10 ਵਜੇ ਚਰਨ ਸ਼ੋ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇਕੱਠੇ ਹੋ ਕੇ ਗੜਸ਼ੰਕਰ ਵੱਲ ਕਾਫਲਾ ਵਧੇਗਾ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਜਾਏਗਾ ਨਵਾਂ ਬੱਸ ਅੱਡਾ ਡੀਐਸਪੀ ਦਫਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਮੈਮੋਰੈਂਡਮ ਦਿੱਤਾ ਜਾਏਗਾ ਸ਼ਾਸਕਾ ਅਤੇ ਪ੍ਰਸ਼ਾਸਕਾਂ ਨੂੰ ਝੰਝੋੜਿਆ ਜਾਵੇਗਾ ਇਹ ਸ਼ਬਦ ਸ ਅਵਤਾਰ ਸਿੰਘ ਕਰੀਮਪੁਰੀ ਨੇ ਵੱਖ ਵੱਖ ਦੁਕਾਨਾਂ ਤੇ ਜਾ ਕੇ ਦੁਕਾਨਦਾਰਾ ਨੂੰ ਕਹੇ। ਇਸ ਮੌਕੇ ਭਾਗ ਪੁਰੀ ਐਨ ਆਰ ਆਈ, ਰਣਬੀਰ ਸਿੰਘ ਬੱਬਰ ਅਤੇ ਪਾਰਟੀ ਵਰਕਰ ਨਾਲ ਸਨ।
18 ਜੂਨ ਨੂੰ ਸਵੇਰੇ 10 ਵਜੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਗੜਸ਼ੰਕਰ ਧਰਨੇ ਪ੍ਰਦਰਸ਼ਨ ਲਈ ਰਵਾਨਾ ਹੋਵੇਗਾ ਕਾਫਲਾ, ਜਨਤਾ ਦੇ ਜਾਨ,ਮਾਲ,ਇਮਾਨ ਦੀ ਰਾਖੀ ਕਰਨ ਸਰਕਾਰ ਫੇਲ ਹੋਈ—ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


