ਬੀਐੱਸਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ 200 ਕਰੋੜ ਰੁਪਏ ਮੁੱਲ ਦੀ 40 ਕਿਲੋ ਹੈਰੋਇਨ ਬਰਾਮਦ

ਰਮਦਾਸ (ਸਮਾਜ ਵੀਕਲੀ):  ਬੀਐੱਸਐੱਫ ਨੇ ਇਥੇ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਸਮਗਲ ਹੋ ਕੇ ਆਈ 40 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 200 ਕਰੋੜ ਰੁਪਏ ਦੱਸੀ ਜਾਂਦੀ ਹੈ। ਬੀਐੱਸਐੱਫ ਤੇ ਪੁਲੀਸ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਹੈਰੋਇਨ ਦੇ ਨਾਲ 190 ਗ੍ਰਾਮ ਅਫ਼ੀਮ ਵੀ ਫੜੀ ਗਈ ਹੈ। ਇਸ ਮੌਕੇ ਬੀਐਸਐਫ ਜਵਾਨਾਂ ਵੱਲੋਂ ਪਾਕਿ ਤਸਕਰਾਂ ’ਤੇ ਗੋਲੀਬਾਰੀ ਵੀ ਕੀਤੀ ਗਈ, ਪਰ ਉਹ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਭੱਜਣ ਵਿੱਚ ਸਫ਼ਲ ਰਹੇ।

ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਦਾਊਦ ਪੋਸਟ ਪਿੱਲਰ ਨੰਬਰ 57/2 ਨਜ਼ਦੀਕ ਪਾਕਿ ਤਸਕਰਾਂ ਵੱਲੋਂ ਪਾਈਪ ਵਿੱਚ ਹੈਰੋਇਨ ਦੇ ਪੈਕੇਟ ਪਾ ਕੇ ਕੰਡਿਆਲੀ ਤਾਰ ਰਾਹੀਂ ਭਾਰਤ ਵਾਲੇ ਪਾਸੇ ਭੇਜੇ ਜਾ ਰਹੇ ਸਨ। ਬੀਐੱਸਐੱਫ ਦੀ 73ਵੀਂ ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ’ਤੇ ਤਾਇਨਾਤ ਜਵਾਨਾਂ ਨੇ ਗਸ਼ਤ ਦੌਰਾਨ ਸਰਹੱਦ ’ਤੇ ਹਿਲਜੁਲ ਵੇਖੀ ਤਾਂ ਤਸਕਰਾਂ ’ਤੇ 62 ਦੇ ਕਰੀਬ ਫਾਇਰ ਕੀਤੇ। ਬੀਐੱਸਐੱਫ ਦੇ ਗੁਰਦਾਸਪੁਰ ਸੈਕਟਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਤੇ ਪੁਲੀਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਫੜੀ ਗਈ ਹੈਰੋਇਨ ਕਬਜ਼ੇ ’ਚ ਲੈ ਲਈ ਗਈ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਰਾਬ ਪੀਣ ਤੋਂ ਰੋਕਣ ’ਤੇ ਪੁੱਤਰ ਦੀ ਹੱਤਿਆ
Next articleਪਠਾਨਕੋਟ ਦੇ ਮਾਮੂਨ ਫੌਜੀ ਸਟੇਸ਼ਨ ’ਤੇ ਸਿਖਲਾਈ ਦੌਰਾਨ ਫੌਜੀ ਜਵਾਨ ਦੀ ਮੌਤ, ਕੁਝ ਹੋਰਨਾਂ ਦੇ ਵੀ ਸੱਟਾਂ ਲੱਗੀਆਂ