ਪਠਾਨਕੋਟ ਦੇ ਮਾਮੂਨ ਫੌਜੀ ਸਟੇਸ਼ਨ ’ਤੇ ਸਿਖਲਾਈ ਦੌਰਾਨ ਫੌਜੀ ਜਵਾਨ ਦੀ ਮੌਤ, ਕੁਝ ਹੋਰਨਾਂ ਦੇ ਵੀ ਸੱਟਾਂ ਲੱਗੀਆਂ

ਨਵੀਂ ਦਿੱਲੀ (ਸਮਾਜ ਵੀਕਲੀ):  ਪਠਾਨਕੋਟ ਨੇੜਲੇ ਮਾਮੂਨ ਫੌਜੀ ਸਟੇਸ਼ਨ ਵਿੱਚ ਅੱਜ ਸਿਖਲਾਈ ਦੌਰਾਨ ਫੌਜੀ ਜਵਾਨ ਦੀ ਮੌਤ ਹੋ ਗਈ ਜਦੋਂਕਿ ਕੁਝ ਹੋਰ ਜ਼ਖ਼ਮੀ ਹੋ ਗਏ। ਮੌਤ ਦਾ ਕਾਰਨ ਮੁਸ਼ਕਲ ਮੌਸਮੀ ਹਾਲਾਤ ਨੂੰ ਮੰਨਿਆ ਜਾ ਰਿਹਾ ਹੈ। ਫੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਬੰਧਤ ਜਵਾਨਾਂ ਨੂੰ ਪਠਾਨਕੋਟ ਦੇ ਫੌਜੀ ਹਸਪਤਾਲ ’ਚ ਦਾਖ਼ਲ ਕਰਵਾਉਣ ਮਗਰੋਂ ਲੋੜੀਂਦੀ ਮੈਡੀਕਲ ਸੰਭਾਲ ਮੁਹੱਈਆ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਖਲਾਈ ਮੌਕੇ ਕਾਫ਼ੀ ਗਰਮੀ ਸੀ ਤੇ ਹਵਾ ਵਿੱਚ ਨਮੀ ਦੀ ਮਾਤਰਾ ਵੀ ਵੱਧ ਸੀ। ਉਨ੍ਹਾਂ ਕਿਹਾ ਕਿ ਸਿਖਲਾਈ ਸਰਗਰਮੀਆਂ ਭਾਰਤੀ ਥਲ ਸੈਨਾ ਦੀ 9ਵੀਂ ਕੋਰ ਦੀ ਨਿਗਰਾਨੀ ਹੇਠ ਚੱਲ ਰਹੀਆਂ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਐੱਸਐੱਫ ਵੱਲੋਂ ਭਾਰਤ-ਪਾਕਿ ਸਰਹੱਦ ਤੋਂ 200 ਕਰੋੜ ਰੁਪਏ ਮੁੱਲ ਦੀ 40 ਕਿਲੋ ਹੈਰੋਇਨ ਬਰਾਮਦ
Next articleਲੌਂਗੋਵਾਲ ’ਚ ਕਿਸਾਨਾਂ ਵੱਲੋਂ ਆਗੂਆਂ ਦਾ ਜ਼ੋਰਦਾਰ ਵਿਰੋਧ