ਜਾਂ ਮਰਾਂਗੇ, ਜਾਂ ਜਿੱਤਾਂਗੇ :ਪਵਨ ਪਰਵਾਸੀ ਜਰਮਨੀ

ਪਵਨ ਪਰਵਾਸੀ ਜਰਮਨੀ

(ਸਮਾਜ ਵੀਕਲੀ)

ਅੱਜ ਕਿਸਾਨੀ ਸੰਘਰਸ਼ ਨੂੰ 45 ਵਾ ਦਿਨ ਹੋ ਗਿਆ ਪਰ ਸਮੇ ਦੀ ਹਿਟਲਰ ਸ਼ਾਹੀ ਸਰਕਾਰ ਦੇ ਸਿਰ ਚ ਜੂ ਤਾਂ ਕੀ ਰਡਕਣੀ ਸੀ ਅੱਗੋਂ ਭਾਜਪਾਈ ਝੋਲੀ ਚੁੱਕ ਲੀਡਰ ਕਿਸਾਨੀ ਆਗੂਆਂ ਨੂੰ ਕਦੇ ਅਤਵਾਦੀ, ਕਦੇ ਮਾਓਵਾਦੀ ਜਾ ਹੋਰ ਕਈ ਅਲੰਕਾਰਾਂ ਨਾਲ ਸੰਬੋਧਨ ਕਰ ਰਹੇ ਹਨ।ਸਰਕਾਰ ਜਿਹਨਾਂ ਤਿੰਨ ਸਰਕਾਰੀ ਲੀਡਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਭੇਜਦੀ ਹੈ ਉਹ ਤਿੰਨੋਂ ਤਾਂ ਸਰਕਾਰ ਦੇ ਪਿਆਦੇ ਹਨ ਜਿਹਨਾਂ ਵਿੱਚੋ ਪੰਜਾਬ ਤੋਂ ਸੋਮ ਪ੍ਰਕਾਸ਼ ਤੋਮਰ ਤੇ ਪਿਯੂਸ਼ ਦਾ ਅਰਦਲੀ ਲਗਦਾ।

ਇਹ੍ਹਨਾਂ ਤੋਂ ਕਿਸਾਨ ਕੀ ਉਮੀਦ ਕਰਨ ਜੋ ਆਪਣੇ ਮੂੰਹੋ ਕੋਈ ਫੈਸਲਾ ਨਹੀਂ ਲੈ ਸਕਦੇ।ਇਹ ਉਹ ਪਿਆਦੇ ਹਨ ਜੋ ਮੀਟਿੰਗ ਵਿੱਚ ਸਾਰਾ ਸੁਣ ਕੇ ਫੇਰ ਆਪਣੇ ਆਕਾਵਾਂ ਨੂੰ ਦੱਸਦੇ ਹਨ ਤੇ ਫੇਰ ਅਗਲੀ ਤਰੀਕ ਬੋਲ ਦਿੰਦੇ ਹਨ।ਹੁਣ ਤੱਕ ਦੀਆਂ ਸਾਰੀਆਂ ਮੀਟਿੰਗ ਨੂੰ ਦੇਖਦੇ ਹੋਏ ਕਦੇ ਵੀ ਨੀ ਲੱਗਿਆ ਕੇ ਸਰਕਾਰ ਇਸਦਾ ਕੋਈ ਉਸਾਰੂ ਹੱਲ ਚਾਹੁੰਦੀ ਹੈ।ਕਿਉਂਕਿ ਜੇ ਸਰਕਾਰ ਕੁੱਝ ਨਿਬੇੜਨਾ ਚਾਹੁੰਦੀ ਤਾਂ ਮੀਟਿੰਗ ਹਰ ਰੋਜ ਵੀ ਕੀਤੀ ਜਾ ਸਕਦੀ ਹੈ।

ਪਰ ਨਹੀਂ ਉਹਨਾਂ ਨੇ ਇਸ ਤਰਾਂ ਨਹੀਂ ਕਰਨਾ, ਹੁਣ 15 ਜਨਵਰੀ ਦੇਣ ਦਾ ਸਾਫ ਮਤਲਬ ਹੈ ਕੇ ਕਿਸਾਨੀ ਘੋਲ ਨੂੰ ਲੰਬਾ ਜਾਣ ਦਿਓ ਜਿਸ ਨਾਲ ਲੋਕ ਠੰਡ ਕਰਕੇ ਕੁਝ ਵਾਪਿਸ ਜਾਣ ਦੀ ਸੋਚਣਗੇ ਤੇ ਹੋ ਸਕਦਾ ਜੋ ਕਿਸਾਨ ਆਗੂ ਧਿਰਾਂ ਹਨ ਉਹਨਾਂ ਵਿੱਚ ਕਿਤੇ ਨਾ ਕਿਤੇ ਬੇ ਭਰੋਸਗੀ ਬਣੇ ਤੇ ਫੇਰ ਇਹ੍ਹਨਾਂ ਕਿਸਾਨ ਲੀਡਰਾਂ ਨੂੰ ਢੋਣ ਵਿੱਚ ਸਰਕਾਰ ਕਾਮਜਾਬ ਹੋਵੇ ।ਪਰ ਜਿੰਨੀ ਠੰਡ ਹੋ ਚੁਕੀ ਹੈ ਅਤੇ ਲਗਭਗ 72 ਕਿਸਾਨ ਅੰਦੋਲਨ ਕਾਰੀ ਆਪਣੀ ਜਾਨ ਗੁਆ ਚੁੱਕੇ ਹਨ ਅਜੇ ਤਕ ਵੀ ਸਰਕਾਰ ਮੁਸਕੜੀ ਹਾਸੀ ਹੱਸਦੇ ਇਹ ਕਹਿ ਰਹੀ ਹੈ ਕੇ ਕਿਸਾਨ ਸਿਰਫ ਪੰਜਾਬ ਹਰਿਆਣਾ ਦਾ ਹੈ ਇਸ ਲਈ ਕਾਨੂੰਨ ਵਾਪਿਸ ਨਹੀਂ ਲੈ ਸਕਦੇ।

ਪਰ ਇਥੇ ਸ਼ਾਇਦ ਉਹ ਇਹ ਭੁੱਲ ਗਏ ਕੇ ਹੁਣ ਜਿਹੜਾ ਪਾਲਾ ਪਿਆ ਹੋਇਆ ਹੈ ਉਹ ਪੰਜਾਬੀ ਹਨ ਤੇ ਪੰਜਾਬੀ ਹੁਣ ਦਿੱਲੀ ਦੇ ਬਾਰਡਰ ਤੋਂ  ‘ਜਾਂ ਮਰਾਂਗੇ ਜਾਂ ਜਿਤਾਂਗੇ” ਨਾਲ ਹੀ ਮੁੜਣਗੇ।ਬੇਸ਼ੱਕ ਸਰਕਾਰ ਦੀਆਂ ਏਜੰਸੀਆਂ ਘੋਲ ਨੂੰ ਖ਼ਤਮ ਕਰਨ ਲਈ ਨਿੱਤ ਨਵੇਂ ਪੈਂਤੜੇ ਖੇਡ ਰਹੀਆਂ ਹਨ ਪਰ ਜੋ ਲੋਕ ਲੋਕਾਂ ਲਈ ਅੰਨ ਪੈਦਾ ਕਰਦਾ ਕਦੀ ਸਰਦੀ ਗਰਮੀ ਨਹੀਂ ਦੇਖਦਾ, ਪਰ ਹੁਣ ਤਾਂ ਸਮਾਂ ਹੀ ਉਸਦੇ ਆਪਣੇ ਵਜੂਦ ਨੂੰ ਬਚਾਉਣ ਦਾ ਹੈ।

ਸਰਕਾਰ ਨੇ ਗਲਤ ਹੱਥ ਪਾ ਲਿਆ ਹੈ ਜਿਸਦਾ ਹਰਜਾਨਾ ਸਰਕਾਰ ਨੂੰ ਅਗਲੇ ਦਿਨਾਂ ਵਿੱਚ ਚੁਕਾਉਣਾ ਪੈ ਸਕਦਾ ਹੈ।ਜਿਸ ਅੰਦੋਲਨ ਵਿੱਚ ਸ਼ਾਮ ਸਵੇਰੇ ਪਾਠ ਤੇ ਬਾਬੇ ਸੂਖ਼ਮਨੀਆ ਪੜਦੇ ਹੋਣ,ਜਿਥੇ ਚੌਵੀ ਘੰਟੇ ਆਮ ਲੋਕਾਈ ਲਈ ਲੰਗਰ ਤੇ ਹੋਰ ਪਤਾ ਨੀ ਕੀ ਕੁੱਝ ਵਰਤ ਰਿਹਾ ਹੋਵੇ,ਓਹ੍ਹ ਘੋਲ ਕੀ ਕਦੇ ਹਰਿਆ ਜਾ ਸਕਦਾ ਹੈ ??ਕਦੇ ਵੀ ਨਹੀਂ ।ਸੋ ਆਓ ਅੱਜ ਲੋੜ ਹੈ ਹਰ ਵਰਗ ਖਾਸਕਰ ਕਿਸਾਨ ਮਜਦੂਰ ਨੂੰ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਦਾ ਸਾਥ ਦੇਣ ਦੀ, ਇਕ ਦੂਜੇ ਦੀ ਬਾਂਹ ਫੜਨ ਦੀ,ਕਿਉਂਕਿ ਅੱਜ ਫੜੀ ਹੋਈ ਤੁਹਾਡੀ ਬਾਂਹ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਲਈ ਸੁਨਹਿਰੀ ਭਵਿੱਖ ਨਿਸ਼ਚਿਤ ਕਰਨਗੀਆਂ।

ਜੇ ਅਸੀਂ ਅੱਜ ਖੁੰਜ ਗਏ ਫੇਰ ਉਹ ਦਿਨ ਦੂਰ ਨਹੀਂ ਹੋਵੇਗਾ ਜਦੋ ਸਰਮਾਏਦਾਰੀ ਗਰੀਬ ਕਿਸਾਨ ਨੂੰ ਮਿੱਧ ਕੇ ਆਪਣੇ ਮੋਟੇ ਢਿੱਡਾਂ ਨਾਲ ਮਸਲ ਕੇ ਰੱਖ ਦੇਣਗੇ।ਕਿਸਾਨੀ ਸੰਘਰਸ਼ ਦੇ ਆਗੂ ਬਹੁਤ ਸੁਲਝੇ  ਸਿਆਣੇ ਤੇ ਤਜਰਬੇਕਾਰ ਹਨ ਸਾਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨ ਕੇ ਸੰਘਰਸ਼ ਬਹੁਤ ਹੀ ਅਲਰਟ ਹੋਕੇ ਚਲਣਾ ਚਾਹੀਦਾ ਹੈ।ਤਾਂ ਹੀ ਅਸੀਂ ਇਸ ਸਿਖਰ ਤੇ ਪਹੁੰਚ ਚੁੱਕੇ ਘੋਲ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕਾਮਜਾਬ ਹੋਵਾਂਗੇ।

Previous articleਲੋਹੜੀ 2021
Next articleBumrah crucial for Gabba, can adjust length more easily than others