ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਸ.ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਇਲੈਕਸ਼ਨ ਸਬੰਧੀ ਮੀਟਿੰਗ ਹੋਈ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  (ਸਮਾਜ ਵੀਕਲੀ) :  ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਇਲੈਕਸ਼ਨ ਸਬੰਧੀ ਇਕ ਭਰਵੀਂ ਮੀਟਿੰਗ ਸ.ਗੁਰਪ੍ਰਤਾਪ ਸਿੰਘ ਵਡਾਲਾ (ਐਕਸ.ਐਮ.ਐਲ.ਏ),ਜਿਲਾ ਪ੍ਰਧਾਨ ਜਲੰਧਰ ਦਿਹਾਤੀ) ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਆਏ ਹੋਏ ਐਮ.ਐਲ.ਏ ਸਹਿਬਾਨ ਅਤੇ ਹਲਕਾ ਇੰਚਾਰਜ ਵੀ ਆਏ ਅਤੇ ਇਸ ਮੀਟਿੰਗ ਵਿਚ ਵੱਖ-ਵੱਖ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ ਵੱਖ-ਵੱਖ ਪਿੰਡਾਂ ਵਿੱਚ ਡਿਊਟੀਆਂ ਲਗਾਈਆਂ ਗਈਆਂ ਅਤੇ ਵੱਖ-ਵੱਖ ਬੁਲਾਰਿਆਂ ਵੱਲੋਂ ਇਹ ਵਿਚਾਰ ਦਿੱਤੇ ਗਏ ਕਿ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਲੋਕ ਹਿੱਤਾਂ ਦੇ ਕੰਮ ਕਰਨ ਤੋ ਮੁਨਕਰ ਰਹੀ ਹੈ।

ਪੰਜਾਬ ਦੇ ਲੋਕਾਂ ਵਿੱਚ ਮਾਯੂਸੀ ਹੈ ਕੇ ਉਨ੍ਹਾਂ ਕੋਲੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਸੀ।ਪਰ ਹੁਣ ਲੋਕ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਇਸ ਮੀਟਿੰਗ ਵਿੱਚ ਵਿਸ਼ੇਸ਼ ਕਰਕੇ ਸਰਦਾਰ ਇਕਬਾਲ ਸਿੰਘ ਜੀ ਝੂੰਦਾ (ਐਕਸ.ਐਮ.ਐਲ.ਏ) ਸਰਦਾਰ ਸਿਕੰਦਰ ਸਿੰਘ ਜੀ ਮਲੂਕਾ (ਐਕਸ.ਐਮ.ਐਲ.ਏ, ਸਾਬਕਾ ਮੰਤਰੀ), ਸਰਦਾਰ ਗੋਬਿੰਦ ਸਿੰਘ ਲੌਂਗੋਵਾਲ (ਸਾਬਕਾ ਪ੍ਰਧਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ), ਅਤੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਆਏ ਹੋਏ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ,ਭੁੱਚੋ ਮੰਡੀ,ਰਾਮਪੁਰਾ ਫੂਲ, ਸੰਗਰੂਰ,ਮੋੜ ਮੰਡੀ, ਰਾਏਕੋਟ,ਬਠਿੰਡਾ ਸ਼ਹਿਰੀ, ਬਰਨਾਲਾ, ਲਹਿਰਾ,ਧੂਰੀ, ਦਿੜਬਾ, ਸਰਦੂਲਗੜ੍ਹ,ਮਹਿਲ ਕਲਾਂ, ਮਲੇਰਕੋਟਲਾ, ਸੁਨਾਮ,ਬੁਢਲਾਡਾ ਅਤੇ ਹੋਰ ਵੀ ਹਲਕਿਆਂ ਤੋਂ ਲੀਡਰ ਸਹਿਬਾਨ ਹਾਜਿਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਤ ਜ਼ੀਰੋ ਕਿਲੋਮੀਟਰ
Next articleਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਦਾ 5ਵੀਂ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ