ਟੁੱਟੀ ਤਾਣੀ

ਸਿਮਰਜੀਤ ਕੌਰ (ਸੈਮ )
(ਸਮਾਜ ਵੀਕਲੀ)
ਹੁਣ ਅਸੀ ਜਤਾਉਂਦੇ ਨਹੀਂ,
ਪਿਆਰ ਤਾ ਹੈਂ, ਪਰ ਅੱਗੇ ਹੋਰ ਨਿਭਾਉਂਦੇ ਨਹੀਂ,
ਗੁੱਸੇ ਇਸ ਕਦਰ ਹੋਏ ਆਹ ਇੱਕ ਦੂਜੇ  ਤੋਂ,
ਟੁੱਟ ਜਾਗੇ ਪਰ ਇੱਕ ਦੂਜੇ ਨੂੰ ਗਲ ਲਾਓੰਦੇ ਨਹੀਂ,
ਪਿਆਰ ਤਾ ਹੈਂ ਪਰ ਹੁਣ ਅਸੀ ਨਿਭਾਉਂਦੇ ਨਹੀਂ!
ਦੇਰ ਰਾਤ ਤੱਕ ਜਾਗ ਲੈਣੇ ਆਹ,
ਪੁਰਾਣੀ ਬਾਤ, ਖ਼ਤ ਸਮਝ ਪੜ੍ਹ  ਲੈਣੇ ਆਹ,
ਕਦੇ ਰੋ ਲੈਣੇ, ਕਦੇ ਹੱਸ ਲੈਣੇ ਆ,
ਆਪਣੇ  ਕੀਤੇ ਵਾਦਿਆਂ ਤੇ ਖਲੋਦੇ  ਨਹੀਂ,
ਪਿਆਰ ਤਾਂ ਕਰਦੇ ਪਰ ਹੁਣ ਅਸੀ ਨਿਭਾਉਂਦੇ ਨਹੀਂ!
ਅਣਜਾਣ ਪੁਣੇ ਦੀ ਦੋਸਤੀ ਕਦ ਮੁਹੱਬਤ ਚ ਬਦਲ ਜਾਊਗੀ,
ਇੱਕ  ਕੀਤੀ ਚੁੱਪ  ਸਾਡੀ,
ਰੋਜ਼ ਸਾਨੂੰ ਰਵਾਊਗੀ,
ਆਵਦੇ ਆਪ ਕੀਤੇ ਫੈਸਲੇ ਤੇ ਰੋਜ਼ ਪਛਤਾਉਣੇ  ਆ,
ਇਹ ਗ਼ਲਤੀ ਮੁੜ ਕਦੇ ਫਿਰ ਅਸੀ ਦਰਾਹੁੰਦੇ  ਨਹੀਂ,
ਪਿਆਰ ਤਾ ਕਰਦੇ ਆਹ, ਪਰ ਹੁਣ ਨਿਭਾਉਂਦੇ ਨਹੀਂ!
ਦਿਨ ਲੰਘ ਰਹੇ, ਮਹੀਨੇ ਲੰਘ ਜਾਣਗੇ,
ਸਾਲਾ ਬਦੀ, ਜੇ ਯਾਦ ਆਈ!
ਇਹ ਜ਼ਖਮ ਫਿਰ ਅੱਲੇ ਹੋ ਜਾਣਗੇ,
ਨਸੂਰ ਫੁੱਟਦੀ ਰੋਜ਼ ਹੀ, ਪਰ ਹੁਣ ਅਸੀਂ ਮਲਮ ਲਾਉਂਦੇ ਨਹੀਂ,
ਇਸ ਕਦਰ ਰੋਏ ਕੇ ਹਾਸੇ ਵੀ ਹੁਣ ਚੇਹਰੇ ਤੇ ਆਉਂਦੇ ਨਹੀਂ,
ਪਿਆਰ ਤਾਂ ਕਰਦੇ, ਪਰ ਹੁਣ ਅਸੀਂ ਨਿਭਾਉਂਦੇ ਨਹੀਂ!
ਕੁੱਝ ਬੇਕਦਰੀ ਨੇ ਰੋਲ ਦਿੱਤਾ ,
 ਕੁਝ ਆਕੜ ਵੀ ਬਥੇਰੀ ਸੀ,
ਕੁਝ ਮੈਂ ਨਾ ਸਮਝੀ, ਕੁੱਝ ਕੀਤੀ ਉਹਨੇ ਵੀ ਦੇਰੀ ਸੀ,
ਇਹ ਨਾ -ਸਮਝੀ ਨੂੰ ਹੁਣ ਦੋਨੋ ਦਰਹੁੰਦੇ ਨਹੀਂ,
ਪਿਆਰ ਤਾ ਕਰਦੇ ਪਰ ਹੁਣ ਅਸੀਂ ਜਤਾਉਂਦੇ ਨਹੀਂ!
ਅੱਗੇ ਵਧਣ  ਦੀ ਤਾਂਘ ਚ ਹੋ ਚੱਲੇ ਆ,
ਪਿੱਛੇ ਕੀ ਰਿਹਾ, ਇਹ ਸੋਚ ਹੁਣ ਪੱਛਤਾਉਦੇ ਨਹੀਂ,
ਭੁਲਣਾ – ਭੁਲਾਉਣਾ ਰੱਬ ਹੱਥ ਛਡਿਆਂ,
ਵਾਅਦਾ ਰਿਹਾ ਸੈਮ ਹੁਣ ਭੁੱਲ ਤੇਰੇ ਮੂਹਰੇ ਆਉਂਦੇ ਨਹੀਂ,
ਪਿਆਰ ਤਾ ਕਰਦੇ ਆ ਪਰ ਹੁਣ ਅਸੀ ਜਤਾਉਂਦੇ ਨਹੀਂ
ਹੁਣ ਅਸੀਂ ਜਤਾਉਦੇ ਨਹੀਂ!
ਸਿਮਰਜੀਤ ਕੌਰ (ਸੈਮ )
Previous articleਹੋਂਦ
Next articleਡਲ ਝੀਲ ਦੀ ਅਨੋਖੀ ਸੁੰਦਰਤਾ: ਵਿਸ਼ਵ ਪ੍ਰਸਿੱਧ ਫਲੋਟਿੰਗ ਡਾਕਘਰ