HOME ਬੇਬਸੀ

ਬੇਬਸੀ

1
ਗੁਰਦੀਪ ਸਿੰਘ ਮੁਕੱਦਮ

    (ਸਮਾਜ ਵੀਕਲੀ)  ਤਿੰਨ ਅੱਖਰਾਂ ਦੇ ਇਸ ਛੋਟੇ ਜਿਹੇ ਸ਼ਬਦ ਵਿੱਚ ਪਤਾ ਨਹੀਂ ਕਿੰਨੀਆਂ ਮਜਬੂਰੀਆਂ ਤੇ ਦਰਦ ਭਰੇ ਹੋਏ ਹਨ। ਆਪਣੀ ਬੇਬਸੀ ਕਿਸੇ ਨੂੰ ਦੱਸਣ ਦੀ ਜਰੂਰਤ ਨਹੀਂ ਪੈਂਦੀ, ਤੁਹਾਡੇ ਚੇਹਰੇ ਤੇ ਉਭਰੀ ਬੇਬਸੀ ਆਪਣੇ ਆਪ ਹੀ ਤੁਹਾਡੇ ਦਿਲ ਦਾ ਹਾਲ ਬਿਆਨ ਕਰ ਦਿੰਦੀ ਹੈ।ਆਪਣੇ ਪਿਤਾ ਤੇ ਆਪਣੇ ਦਿਲ ਦੀ ਰੀਝ ਪੂਰੀ ਕਰਨ ਲਈ ਚਰਨ ਸਿੰਘ ਨੇ,ਵਿਦੇਸਾਂ ਚ ਹੱਡ ਭੰਨਵੀਂ ਮਿਹਨਤ ਕਰ,ਵੀਹ ਏਕੜ ਜ਼ਮੀਨ ਖਰੀਦ ਕੇ ਕੁੱਝ ਸਾਲ ਪਹਿਲਾਂ ਹੀ ਜ਼ਮੀਨ ਦੇ ਵਿਚਕਾਰ ਮਹਿਲਨੁਮਾਂ ਕੋਠੀ ਬਣਾਈ ਸੀ। ਅਜੇ ਤਾਂ ਉਸ ਦੇ ਚਾਅ ਵੀ ਨਹੀਂ ਸੀ ਪੂਰੇ ਹੋਏ, ਕਿ ਉਸ ਦੀ ਖੁਸ਼ੀਆਂ ਤੇ ਕੁਦਰਤ ਦੀ ਕਰੋਪੀ ਦਾ ਕਹਿਰ ਟੁੱਟ ਪਿਆ। ਭਾਰੀ ਬਰਸਾਤ ਤੇ ਡੈਮਾਂ ਵਿੱਚੋਂ ਪਾਣੀ ਛੱਡਣ ਕਾਰਨ ਡੇਡ ਕਿਲੋਮੀਟਰ ਤੇ ਵਗਦੇ ਦਰਿਆ ਚ ਹੜੵ ਆ ਗਿਆ। ਦਰਿਆ ਦੇ ਬੰਨਾਂ ਤੋਂ ਹੜੵ ਦਾ ਪਾਣੀ ਰੋਕਿਆ ਨਾ ਜਾ ਸਕਿਆ।ਦੇਖਦੇ ਹੀ ਦੇਖਦੇ ਜ਼ਮੀਨ ਨੂੰ ਢਾਅ ਲਾਉਂਦਾ ਹੜੵ ਦਾ ਪਾਣੀ ਉਸ ਦੇ ਖੇਤਾਂ ਤੱਕ ਪਹੁੰਚ ਗਿਆ। ਲਾਗਲੇ ਪਿੰਡਾਂ ਦੇ ਸੈਂਕੜੇ ਲੋਕਾਂ ਵਲੋਂ ਜ਼ਮੀਨ ਦਾ ਖੋਰਾ ਰੋਕਣ ਦੀਆਂ ਕੋਸ਼ਿਸ਼ਾਂ ਕਰਦਿਆਂ ਵੀ ਪਾਣੀ ਚਰਨ ਸਿੰਘ ਦੀ ਕੋਠੀ ਨਾਲ ਆ ਲੱਗਾ ਸੀ।ਪਲਾਂ ਚ ਚਰਨ ਸਿੰਘ ਦੀ ਕੋਠੀ ਦੀਆਂ ਨੀਂਹਾਂ ਖੁਰ ਗਈਆਂ। ਤੇ ਫਿਰ ਬੇਬਸ ਹੋਇਆ ਚਰਨ ਸਿੰਘ ਬੁਝੇ ਦਿਲ ਨਾਲ ਆਪਣੀਆਂ ਅੱਖਾਂ ਸਾਮ੍ਹਣੇ, ਰੁੜਿਆ ਜਾਂਦਾ ਆਪਣਾ ਘਰ ਦੇਖਦਾ ਜਾ ਰਿਹਾ ਸੀ। ਉਸ ਦੇ ਚੇਹਰੇ ‘ਤੇ ਉਭਰੀ ਬੇਬਸੀ ਦੇਖ ਕੇ, ਕਿਸੇ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਕੋਈ ਉਸ ਨੂੰ ਦਿਲਾਸ ਦੇ ਸਕੇ।

ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article(ਫ਼ਰਿਆਦ ਕਿਸ ਨੂੰ ਕਰਾਂ ?)
Next articleਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆਂ ਵਿਖੇ ਹਰੇਕ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ –ਡਾ ਬੀ ਐਸ ਬੱਲ