ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਜਿਹੜੇ ਸਤਸੰਗ ਘਰ ,ਖਟਕੜ ਕਲਾਂ ਵਿਖੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹਰ ਸਪੈਸ਼ਲੀਸਟ ਡਾਕਟਰ ਦੀ ਫੀਸ ਸਿਰਫ 10 ਰੁਪਏ ਹੈ ।ਇੱਥੇ ਜਨਰਲ ਸਰਜਰੀ ਅਤੇ ਦੂਰਬੀਨ ਨਾਲ ਆਪਰੇਸ਼ਨ ਸਿਰਫ 15900 ਵਿੱਚ ਕੀਤੇ ਜਾਂਦੇ ਹਨ ।ਸਮੇਤ ਸਾਰੇ ਖਰਚੇ ਜਿਵੇਂ ਕਿ ਦਵਾਈਆਂ, ਡਾਕਟਰ ਫੀਸ, ਨਰਸਿੰਗ ਫੀਸ, ਬਿਜਲੀ ਦੇ ਖਰਚੇ ,ਬੈਡ ਚਾਰਜ ਆਦਿ ਨਾਰਮਲ ਡਿਲੀਵਰੀ 5੦੦੦ਵਿੱਚ ਕੀਤੀ ਜਾਂਦੀ ਹੈ ਇਸ ਹਸਪਤਾਲ ਵਿੱਚ ਸਜੇਰੀਅਨ 15੦੦੦ ਵਿੱਚ ਕੀਤਾ ਜਾਂਦਾ ਹੈ।ਬੱਚੇਦਾਨੀ ਦਾ ਆਪਰੇਸ਼ਨ 15900 ਵਿੱਚ ਕੀਤਾ ਜਾਂਦਾ ਹੈ ।ਚਿੱਟੇ ਮੋਤੀਏ ਦਾ ਆਪਰੇਸ਼ਨ ਬਿਨਾਂ ਟੰਕੇ ,ਬਿਨਾਂ ਟੀਕੇ ,ਬਿਨਾਂ ਪੱਟੀ ਤੋਂ 6000 ਤੋਂ ਸ਼ੁਰੂ ਹੁੰਦਾ ਹੈ। ਈ ਸੀ ਜੀ 100 ਰੁਪਏ ਵਿੱਚ ਕੀਤੀ ਜਾਂਦੀ ਹੈ। ਐਕਸਰੇ 200 ਵਿੱਚ ਕੀਤੇ ਜਾਂਦੇ ਹਨ ।ਐਂਬੂਲੈਂਸ ਆਪਣੇ ਹਸਪਤਾਲ ਦੇ ਮਰੀਜ਼ਾਂ ਵਾਸਤੇ ਪੰਜ ਕਿਲੋਮੀਟਰ ਤੱਕ ਫਰੀ ਸੇਵਾ ਕੀਤੀ ਜਾਂਦੀ ਹੈ। ਦਿਲ ਦੇ ਮਰੀਜ਼ਾਂ ਵਾਸਤੇ ਸਵੈਸਰੇ ਡਾਕਟਰ ਹਰ ਵੇਲੇ ਮੌਜੂਦ ਹਨ ,ਔਰਤਾਂ ਦੀਆਂ ਬਿਮਾਰੀਆਂ ਵਾਸਤੇ ਲੇਡੀ ਡਾਕਟਰ ਹਰ ਵੇਲੇ ਮੌਜੂਦ ਹਨ ,ਅੱਖਾਂ ਦੇ ਡਾਕਟਰ ਹਰ ਵੇਲੇ ਮੌਜੂਦ ਹਨ ,ਚਮੜੀ ਦੇ ਰੋਗਾਂ ਦੇ ਡਾਕਟਰ ਹਰ ਵੇਲੇ ਮੌਜੂਦ ਹਨ ,ਦੰਦਾਂ ਨੇ ਡਾਕਟਰ ਹਰ ਵੇਲੇ ਮੌਜੂਦ ਹਨ। ਸ਼ੂਗਰ, ਬੀਪੀ ,ਗੁਰਦੇ ਦੀਆਂ ਬਿਮਾਰੀਆਂ, ਕਾਲਾ ਪੀਲੀਆ, ਸਫੇਦ ਪੀਲੀਆ , ਹੈਪੇਟਾਈਟਿਸ ਏ, ਬੀ ,ਸੀਈ ਦਾ ਇਲਾਜ ,ਸੱਪ ਕੱਟੇ ਦਾ ਇਲਾਜ, ਨਿਮੋਨੀਆ ,ਡੇਂਗੂ ,ਮਲੇਰੀਆ, ਟਾਈਫੈਡ, ਜੋੜਾਂ ਦਾ ਦਰਦ ਅਤੇ ਹਰ ਤਰ੍ਹਾਂ ਦੀ ਐਮਰਜੈਂਸੀ ਇਥੇ 24 ਘੰਟੇ ਜਿਹੜੀ ਆ ਉਹ ਦੇਖੀ ਜਾਂਦੀ ਹੈ ਇੱਥੇ ਡਾਕਟਰ ਜਸਲੀਨ ਪਾਵਾ ਐਮਡੀ ਮੈਡੀਸਨ, ਡਾਕਟਰ ਰਿਤਿਕਾ ਐਮਡੀ ਗਾਇਨੀ ਔਰਤ ਰੋਗਾਂ ਦੇ ਮਾਹਰ ਡਾਕਟਰ , ਡਾਕਟਰ ਮੁਕੇਸ਼ ਅੱਖਾਂ ਦੇ ਮਾਹਰ, ਡਾਕਟਰ ਹਰਤੇਸ਼ ਪਾਵਾ ਐਮਡੀ ਬੱਚਿਆਂ ਦੇ ਮਾਹਰ ਡਾਕਟਰ ,ਡਾਕਟਰ ਨਾਮਦੇਵ ਬੰਗੜ ਚਮੜੀ ਰੋਗਾਂ ਦੇ ਮਾਹਰ, ਡਾਕਟਰ ਬੀਐਸ ਬੱਲ ਕਰੋਨਿਕ ਡਿਜੀਜ ਦੇ, ਮਾਹਰ ਡਾਕਟਰ ਜਸਲੀਨ ਕੌਰ ਮੈਡੀਕਲ ਅਫਸਰ , ਡਾਕਟਰ ਅਰੁਣ ਮੈਡੀਕਲ ਅਫਸਰ ਮੌਜੂਦ ਰਹਿੰਦੇ ਹਨ। ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ ਜੀ।
ਵੱਲੋਂ :-ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਧੰਨਵਾਦ ਜੀ।



