HOME (ਫ਼ਰਿਆਦ ਕਿਸ ਨੂੰ ਕਰਾਂ ?)

(ਫ਼ਰਿਆਦ ਕਿਸ ਨੂੰ ਕਰਾਂ ?)

  (ਸਮਾਜ ਵੀਕਲੀ)  ਤੇਰੀ ਬਣਾਈ ਦੁਨੀਆਂ, ਜੀਵਨ ਤੂੰ ਹੀ ਦਿੱਤਾ, ਤੂੰ ਹੀ ਮਾਰਦਾ। ਤੂੰ ਹੀ ਲਿਆਉਂਦਾ ਹੜ੍ਹ, ਤੂੰ ਹੀ ਲਿਆਵੇਂ ਭੁਚਾਲ, ਤੂੰ ਹੀ ਤਾਰਦਾ । ਪਿਆਰੇ ਪਿਆਰੇ ਬੱਚੇ, ਭੁਚਾਲ ਦੇ, ਮਲਬੇ ਵਿੱਚ ਮਰ ਗਏ। ਸੰਵੇਦਨਸ਼ੀਲ ਲੋਕਾਂ ਨੂੰ ਗਮ ਨਾਲ ਭਰ ਗਏ ।
ਫਰਿਆਦ ਕਿਸ ਨੂੰ ਕਰਾਂ ?
ਦੇਸ਼ ਦੇ ਅੰਨ ਦੇ ਭੰਡਾਰ, ਪੰਜਾਬ ਭਰੇ। ਕੇਂਦਰੀ ਹੁਕਮਰਾਨ, ਪੰਜਾਬ ਵੱਲ ਅੱਖ ਵੀ ਨਾ ਕਰੇ। ਦੂਸਰੇ ਸੂਬਿਆਂ ਤੇ ਅਫਗਾਨਿਸਤਾਨ, ਨਾਲ ਹਮਦਰਦੀ, ਪੰਜਾਬ ਵਿੱਚ ਬੀਜੇਪੀ ਦਾ ਕੋਈ ਆਗੂ ਆ ਕੇ ਨਾ ਖੜੇ।
ਫਰਿਆਦ ਕਿਸ ਨੂੰ ਕਰਾਂ ?
ਪੰਜਾਬ ਵਿੱਚ ਰਹਿੰਦੇ, ਪੰਜਾਬ ਦਾ ਅੰਨ ਖਾਂਦੇ। ਪ੍ਰਵਾਸੀ ਤੇ ਵਿਰੋਧੀ ਪਾਰਟੀਆਂ, ਪੰਜਾਬ ਨੂੰ ਹੀ ਭੰਡੀ ਜਾਂਦੇ। ਹੜ੍ਹਾਂ ਦੇ ਉਛਾਲੇ ਵਿੱਚ, ਪਿੰਡਾਂ ਦੇ ਪਿੰਡ ਡੁੱਬ ਗਏ। ਕਿਲਿਆਂ ਤੇ ਬੰਨਿਆ ਮਾਲ, ਵੱਛਾ, ਡੰਗਰ, ਘਰ ਬਾਰ ਸਭ ਡੁੱਬ ਗਏ।
ਫਰਿਆਦ ਕਿਸ ਨੂੰ ਕਰਾਂ ?
ਤੇਰੀ ਲੀਲਾ ਤੂੰ ਹੀ ਬਣਾਈ, ਮਿੱਤਰ ਦੁਸ਼ਮਣ ਦੀ ਕਰਾਵੇਂ ਲੜਾਈ। ਕਿਸ ਦੇ ਕਰਮ ਮਾੜੇ, ਕਿਸ ਦੇ ਚੰਗੇ, ਸਾਨੂੰ ਸਮਝ ਨਾ ਆਈ। ਆਪਣਾ ਆਪ ਨਿਛਾਵਰ, ਕਰਦੇ ਜੋ ਦੂਸਰਿਆਂ ਲਈ, ਕਰਦਾ ਤੂੰ ਉਨ੍ਹਾਂ ਦੀ, ਹਰ ਘੜੀ ਸੁਖਦਾਈ।
ਫਰਿਆਦ ਕਿਸ ਤਰ੍ਹਾਂ ਕਰਾਂ?
ਪੰਜਾਬੀ ਭਲੇ ਵੀ ਬਹੁਤ,ਪਰ ਕੁਝ ਬੁੱਕਲ ਦੇ ਸੱਪ ਬਣਕੇ, ਡੰਗਦੇ ਨੇ ਭਾਈ ਨੂੰ ਭਾਈ। ਵਹਿਮਾਂ ਭਰਮਾਂ ਚੋਂ, ਕੱਢਦੇ ਤਰਕਸ਼ੀਲ, ਸਾਧੂ ਸੰਤ ਹੁਣ ਠੱਗ ਬਣ ਗਏ, ਆਪਣੇ ਜਾਲ ਚ ਜਾਣ ਫਸਾਈ। ਵਹਿਮਾਂ ਭਰਮਾਂ ਵਿੱਚ, ਸਿਆਣੇ ਬਿਆਣਿਆਂ ਨੂੰ ਫਸਾ ਕੇ ਕਰਦੇ ਸੁ਼ਦਾਈ।
ਫਰਿਆਦ ਕੀਹਨੂੰ ਜਾਵੇ ਸੁਣਾਈ?
ਰਾਜਸੀ ਲੀਡਰ ਆਪਣੀਆਂ ਰੋਟੀਆਂ ਸੇਕਦੇ, ਬਿਪਤਾ ਜਦੋਂ ਵੀ, ਲੋਕਾਂ ਤੇ ਆਈ। ਹਮਦਰਦੀ ਦੀ ਲਿਪਾ ਪੋਚੀ ਕਰਕੇ, ਵਿਰੋਧੀਆਂ ਤੇ ਦੂਸ਼ਣਬਾਜ਼ੀ ਦੀ ਤੂਤੀ ਜਾਂਦੀ ਵਜਾਈ। ਮੱਛਰੇ ਫਿਰਦੇ, ਜਿਵੇਂ ਪੂੰਛ ਨੂੰ ਅੱਗ ਲਗੀ। ਵਿਰੋਧੀ ਸ਼ਿਕੰਜੇ ਕੱਸਦੇ, ਭੁੱਲ ਜਾਂਦੇ ਅਪਣੀ ਮਾਰੀ ਠੱਗੀ।
ਫਰਿਆਦ ਕੀਹਨੂੰ ਕਰਾਂ?

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।

ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਿਸ਼ਤਾ ਭੈਣ ਭਰਾਵਾਂ ਦਾ
Next articleਬੇਬਸੀ