(ਸਮਾਜ ਵੀਕਲੀ)
ਰੱਬਾ ਕਰ ਨਾ ਕਰੋਪੀ, ਕਾਹਤੋਂ ਬਣਿਆਂ ਅਰੋਪੀ
ਜੂਨ ਜੱਟਾਂ ਵਾਲੀ ਵੇਖ ਲੈ ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ …
ਏਨੀ ਮਿਹਨਤ ਦਾ ਰੱਬਾ, ਕਿਉਂ ਪੂਰਦਾ ਨਹੀਂ ਪੱਖ
ਹੁੰਦਾ ਜੱਟ ਬਰਬਾਦ , ਤੇਰਾ ਜਾਂਦਾ ਨਹੀਂਓ ਕੱਖ
ਤੈਨੂੰ ਮਿਲਦਾ ਕੀ ਜੱਟਾਂ ਨੂੰ ਰੁਆ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ ….
ਜੂਨ ਜੱਟਾਂ ਵਾਲੀ ਵੇਖ ਲੈ ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ …
ਪੱਕੀ ਹੁੰਦੀ ਹੈ ਫਸਲ ਜਦੋਂ ਖੇਤਾਂ ‘ਚ ਖੜ੍ਹੀ
ਹੁੰਦੀ ਜਾਨ ‘ਤੇ ਬਣੀ ਤੇ ਔਖੀ ਹੁੰਦੀ ਓ ਘੜੀ
ਪੈਂਦੀ ਨੀਂਦਰ ਨਾ ਨੈਣੀਂ ਲੱਖ ਚਾਹ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ….
ਜੂਨ ਜੱਟਾਂ ਵਾਲੀ ਵੇਖ ਲੈ ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ….
ਪਹਿਲਾਂ ਬਿਜਲੀ ਦੇ ਨਾਲ ਲਾਈਟਾਂ ਮਾਰ ਮਾਰ ਵੇਖੇਂ
ਪਿੱਛੋਂ ਗੱਜਦਾ ਬੱਦਲ , ਵਰ੍ਹ ਕੱਢਦਾ ਭੁਲੇਖੇ
‘ਖੁਸ਼ੀ ਦੂਹੜਿਆਂ ਦਾ’ ਆਖੇ ਗੁੱਸਾ ਖਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ ….
ਜੂਨ ਜੱਟਾਂ ਵਾਲੀ ਵੇਖ ਲੈ ਹੰਢਾ ਕੇ ਮਿੱਤਰਾ
ਤੂੰ ਵੀ ਵੇਖ ਲੈ ਨਜ਼ਾਰਾ ਥੱਲੇ ਆ ਕੇ ਮਿੱਤਰਾ ….
ਖੁਸ਼ੀ ਮੁਹੰਮਦ ‘ਚੱਠਾ’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly