ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਭੀਮਾ ਕੋਰੇਗਾਓਂ ਦਿਵਸ ਅਤੇ ਮਾਤਾ ਸਾਵਿਤਰੀਬਾਈ ਫੂਲੇ ਜੈਅੰਤੀ ਮਨਾਈ ਗਈ

ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਭੀਮਾ ਕੋਰੇਗਾਓਂ ਦਿਵਸ ਅਤੇ ਮਾਤਾ ਸਾਵਿਤਰੀਬਾਈ ਫੂਲੇ ਜੈਅੰਤੀ ਮਨਾਈ ਗਈ

(ਸਮਾਜ ਵੀਕਲੀ)= ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਵਿਖੇ ਭੀਮਾ ਕੋਰੇਗਾਓਂ ਦਿਵਸ ਅਤੇ ਮਾਤਾ ਸਾਵਿਤਰੀਬਾਈ ਫੂਲੇ ਜੈਅੰਤੀ ਮਨਾਈ ਗਈ। ਜਿਸ ਵਿੱਚ ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀਮਤੀ ਚੰਚਲ ਬੌਧ ਜੀ, ਅਧਿਆਪਕਾਂ ਅਤੇ ਬੱਚਿਆਂ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਬਾਬਾ ਸਾਹਿਬ ਅਤੇ ਮਾਤਾ ਸਾਵਿਤਰੀਬਾਈ ਫੂਲੇ ਦੀਆਂ ਪ੍ਤੀਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਸੰਚਾਲਨ ਕੁਮਾਰੀ ਰਮਨਦੀਪ ਨੇ ਕੀਤਾ। ਉਸ ਤੋਂ ਬਾਅਦ ਕੁਮਾਰੀ ਸਰਬਜੀਤ ਨੇ ਕੋਰੇਗਾਓਂ ਵਿੱਚ 28000 ਪੇਸ਼ਵਾ ਉੱਤੇ 500 ਮਹਾਂਰ ਫੋਜ਼ੀਆ ਦੀ ਜਿੱਤ ਦਾ ਵਿਸਥਾਰ ਵਿੱਚ ਵਰਣਨ ਕੀਤਾ ਅਤੇ ਬੱਚਿਆਂ ਨੂੰ ਭੀਮਾ ਕੋਰੇਗਾਓਂ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਸ਼੍ਰੀਮਤੀ ਰੰਜਨਾ ਜੀ ਨੇ ਬੱਚਿਆਂ ਨੂੰ ਮਾਤਾ ਸਾਵਿਤਰੀਬਾਈ ਫੂਲੇ ਦੇ ਸੰਘਰਸ਼ਮਈ ਜੀਵਨ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ।

ਸ਼੍ਰੀਮਤੀ ਸੁਨੀਲ ਜੀ ਨੇ ਮਾਤਾ ਸਾਵਿਤਰੀਬਾਈ ਫੂਲੇ ਅਤੇ ਜੋਤੀਬਾ ਰਾਓ ਫੂਲੇ ਦੁਆਰਾ ਵਿੱਦਿਆ ਦੇ ਵਿਕਾਸ ਲਈ ਕੀਤੇ ਗਏ ਸੰਘਰਸ਼ਾਂ ‘ਤੇ ਚਾਨਣਾ ਪਾਇਆ।10ਵੀਂ ਜਮਾਤ ਦੇ ਵਿਦਿਆਰਥੀ ਗਗਨਦੀਪ ਨੇ ਮਾਤਾ ਸਾਵਿਤਰੀਬਾਈ ਫੂਲੇ ਦੇ ਜੀਵਨ ‘ਤੇ ਆਧਾਰਿਤ ਇੱਕ ਸਵੈ-ਰਚਿਤ ਕਵਿਤਾ ਸੁਣਾਈ।ਅੰਤ ਵਿੱਚ ਪਿ੍ੰਸੀਪਲ ਸਾਹਿਬ ਨੇ ਮਾਤਾ ਸਾਵਿਤਰੀਬਾਈ ਫੂਲੇ ਨੂੰ ਜੈਅੰਤੀ ਦੀ ਵਧਾਈ ਦਿੱਤੀ |ਉਹਨਾਂ ਜੀ ਦੀ ਨਿਡਰਤਾ, ਹਿੰਮਤ ਅਤੇ ਵਿੱਦਿਆ ਪ੍ਰਤੀ ਉਤਸੁਕਤਾ ਨੂੰ ਦਰਸਾਉਂਦੀਆਂ ਘਟਨਾਵਾਂ ਦਾ ਵਰਣਨ ਕੀਤਾ |ਉਨ੍ਹਾਂ ਬੱਚਿਆਂ ਨੂੰ ਵਿੱਦਿਆ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਫੂਲੇ ਜੋੜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ |

ਸਕੂਲ ਨਾਲ ਸੰਬੰਧਤ ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ:-
ਸ਼੍ਰੀ ਹੁਸਨ ਲਾਲ ਜੀ: 9988393442

Previous articleबोधिसत्व अंबेडकर पब्लिक सीनियर सेकेंडरी स्कूल में मनाया गया भीमा कोरेगांव दिवस तथा माता सावित्रीबाई फुले जयंती
Next articleਪੰਛੀ ਸਾਡੇ ਦੋਸਤ