ਧੀਆਂ ਦਾ ਭਵਿੱਖ ਖੋਹਿਆ ਜਾ ਰਿਹੈ: ਰਾਹੁਲ ਗਾਂਧੀ

Congress leader Rahul Gandhi

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਹਿਜਾਬ ਨੂੰ ਸਿੱਖਿਆ ਦੇ ਰਸਤੇ ਵਿਚ ਲਿਆ ਕੇ ਦੇਸ਼ ਦੀਆਂ ਧੀਆਂ ਦਾ ਭਵਿੱਖ ਖੋਹਿਆ ਜਾ ਰਿਹਾ ਹੈ। ਕਰਨਾਟਕ ਵਿਚ ਸਿੱਖਿਆ ਸੰਸਥਾਵਾਂ ਵਿਚ ਹਿਜਾਬ ਪਹਿਨਣ ਵਾਲੀਆਂ ਮੁਸਲਮਾਨ ਵਿਦਿਆਰਥਣਾਂ ਨੂੰ ਦਾਖਲ ਨਾ ਹੋਣ ਦੇਣ ’ਤੇ ਇਨ੍ਹਾਂ ਵਿਦਿਆਰਥਣਾਂ ਦੇ ਸਮਰਥਨ ਵਿਚ ਆਉਂਦਿਆਂ ਰਾਹੁਲ ਗਾਂਧੀ ਨੇ ਸਰਸਵਤੀ ਪੂਜਾ ਮੌਕੇ ਟਵੀਟ ਕੀਤਾ, ‘‘ਹਿਜਾਬ ਨੂੰ ਸਿੱਖਿਆ ਦੇ ਰਾਹ ਵਿਚ ਲਿਆ ਕੇ ਅਸੀਂ ਭਾਰਤ ਦੀਆਂ ਧੀਆਂ ਦਾ ਭਵਿੱਖ ਖੋਹ ਰਹੇ ਹਾਂ। ਦੇਵੀ ਸਰਸਵਤੀ ਕਿਸੇ ਵਿਚ ਫਰਕ ਨਹੀਂ ਕਰਦੀ ਅਤੇ ਉਹ ਸਾਰਿਆਂ ਨੂੰ ਗਿਆਨ ਵੰਡਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਜਾਬ ਵਿਵਾਦ: ਕੁੰਡਾਪੁਰ ਵਿਚ ਵਿਦਿਆਰਥਣਾਂ ਨੇ ਭਗਵੀਆਂ ਸ਼ਾਲਾਂ ਲੈ ਕੇ ਜਲੂਸ ਕੱਢਿਆ
Next articleਬੰਬ ਧਮਾਕੇ ’ਚ ਉੜੀਸਾ ਦੇ ਪੱਤਰਕਾਰ ਦੀ ਮੌਤ