ਜਲੰਧਰ (ਸਮਾਜ ਵੀਕਲੀ ਯੂ ਕੇ ): ਬੋਧਗਯਾ ਮਹਾਬੋਧੀ ਮਹਾਵਿਹਾਰ ਨੂੰ ਗੈਰ ਬੋਧੀਆਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਨੇ ਅੰਬੇਡਕਰ ਭਵਨ ਟਰੱਸਟ (ਰਜਿ.), ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ, ਅੰਬੇਡਕਰ ਬੁੱਧ ਵਿਹਾਰ ਮਕਸੂਦਾਂ ਅਤੇ ਹੋਰ ਬੋਧੀ ਤੇ ਅੰਬੇਡਕਰੀ ਸੰਸਥਾਵਾਂ ਦੇ ਸਹਿਯੋਗ ਨਾਲ ਡਾ. ਬੀ. ਆਰ. ਅੰਬੇਡਕਰ ਚੌਂਕ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇੱਕ ਰੋਜ਼ਾ ਭੁੱਖ ਹੜਤਾਲ ਦਾ ਆਯੋਜਨ ਕੀਤਾ। ਇਹ ਭੁੱਖ ਹੜਤਾਲ ਮਾਨਯੋਗ ਭੀਖੂ-ਸੰਘ ਤਕਸ਼ਿਲਾ ਮਹਾਬੁੱਧ ਵਿਹਾਰ ਲੁਧਿਆਣਾ, ਮਾਨਯੋਗ ਭੰਤੇ ਪ੍ਰਗਿਆ ਬੋਧੀ ਜੀ, ਮਾਨਯੋਗ ਭੰਤੇ ਸੁਕਤਾ ਨੰਦ ਮਹਾਥੇਰੋ ਜੀ ਅਤੇ ਮਾਨਯੋਗ ਭੰਤੇ ਚੰਦਰ ਕੀਰਤੀ ਜੀ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਹੇਠ ਲਿਖੀਆਂ ਮੰਗਾਂ ਸਰਕਾਰ ਨੂੰ ਜਲਦੀ ਤੋਂ ਜਲਦੀ ਮੰਨਣ ਦੀ ਅਪੀਲ ਕੀਤੀ ਗਈ ਤਾਂ ਜੋ ਸਮਾਜ ਵਿੱਚ ਸ਼ਾਂਤੀ ਵਿਵਸਥਾ ਅਤੇ ਭਾਈਚਾਰਾ ਕਾਇਮ ਰਹਿ ਸਕੇ।
1. ਬੀ.ਟੀ. ਐਕਟ 1949 ਰੱਦ ਕੀਤਾ ਜਾਵੇ ਅਤੇ ਮਹਾਬੋਧੀ ਮਹਾਵਿਹਾਰ ਦਾ ਸੰਪੂਰਨ ਕੰਟਰੋਲ ਬੋਧੀਆਂ ਨੂੰ ਦਿੱਤਾ ਜਾਵੇ।
2. ਮਹਾਬੋਧੀ ਮਹਾਵਿਹਾਰ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਉਣ ਲਈ ਸੰਘਰਸ਼ ਕਰ ਰਹੇ ਮਾਨਯੋਗ ਭਿਕਸ਼ੂਆਂ ਅਤੇ ਉਪਾਸਕਾਂ ਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਬੰਦ ਕੀਤੇ ਜਾਣ।
3. ਤਥਾਗਤ ਗੌਤਮ ਬੁੱਧ ਨਾਲ ਸਬੰਧਤ ਪ੍ਰਾਚੀਨ ਅਤੇ ਇਤਿਹਾਸਿਕ ਨਿਸ਼ਾਨੀਆਂ ਨੂੰ ਖੁਰਦ ਬੁਰਦ ਕਰਨ ਦਾ ਕੰਮ ਬੰਦ ਕੀਤਾ ਜਾਵੇ।
4. ਬੁੱਧ ਪੂਰਨਿਮਾ ਦੀ ਗ਼ਜ਼ੇਟਿਡ ਛੁੱਟੀ ਦਾ ਐਲਾਨ ਕੀਤਾ ਜਾਵੇ।
5. ਰਾਜਾਂ ਦੇ ਗਠਿਤ ਕੀਤੇ ਗਏ ਘੱਟ ਗਿਣਤੀ ਕਮਿਸ਼ਨ ਵਿੱਚ ਬੋਧੀਆਂ ਦੇ ਨੁਮਾਇੰਦੇ ਲਏ ਜਾਣ।
ਭੁੱਖ ਹੜਤਾਲ ਦੌਰਾਨ ਸਰਬ ਸ਼੍ਰੀ ਡਾ. ਜੀ.ਸੀ. ਕੌਲ, ਪ੍ਰੋਫੈਸਰ ਬਲਬੀਰ, ਬੰਟੀ ਵਰਿਆਣਾ, ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਭਾਰਦਵਾਜ, ,ਜਸਵਿੰਦਰ ਵਰਿਆਣਾ, ਹਰਮੇਸ਼ ਜੱਸਲ, ਸ਼ਾਮ ਲਾਲ ਜੱਸਲ, ਰਾਜ ਕੁਮਾਰ ਵਰਿਆਣਾ, ਐਡਵੋਕੇਟ ਵਿਜੇ ਬੱਧਣ, ਮੁੰਨਾ ਲਾਲ ਬੋਧ, ਹੁਸਨ ਨਾਲ ਬੋਧ ਫੂਲਪੁਰ, ਲਲਿਤ ਅੰਬੇਡਕਰੀ, ਨਸੀਬ ਚੰਦ ਬੱਬੀ, ਰਜਿੰਦਰ ਕੁਮਾਰ ਜੱਸਲ, ਰਮੇਸ਼ ਚੋਹਕਾਂ, ਹੁਸਨ ਲਾਲ ਬੋਧ ਬੂਟਾ ਮੰਡੀ, ਬੀਬੀ ਮਹਿੰਦੋ ਰੱਤੂ, ਬਲਵੰਤ ਸਿੰਘ ਅਤੇ ਜਗਦੀਸ਼ ਦੀਸ਼ਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਬਾਖੂਬੀ ਕੀਤਾ। ਭੁੱਖ ਹੜਤਾਲ ਸਮਾਪਤੀ ਮੌਕੇ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਚੇਅਰਮੈਨ ਸ੍ਰੀ ਸੋਹਨ ਲਾਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਰਬ ਸ਼੍ਰੀ ਨਿਰਮਲ ਬਿਨਜੀ, ਪ੍ਰਧਾਨ ਦੇਵਰਾਜ, ਅਸ਼ੋਕ ਕੁਮਾਰ, ਮਾਸਟਰ ਚਮਨ ਲਾਲ ਸਾਂਪਲਾ, ਚੰਚਲ ਬੋਧ, ਬਲਦੇਵ ਰਾਜ ਜੱਸਲ, ਧਨੀਰਾਮ ਸੂਦ, ਡਾ. ਮਹਿੰਦਰ ਸੰਧੂ, ਅਜਮੇਰ ਸਿੰਘ ਹੁਸ਼ਿਆਰਪੁਰ, ਪਿਛੋਰੀ ਲਾਲ ਸੰਧੂ, ਹਰਮਨ, ਡਾ. ਕੇਵਲ ਬਤਰਾ, ਅਮਰਜੀਤ ਸਾਂਪਲਾ, ਬਿੱਟੂ ਮਹਿਤਪੁਰੀ, ਹਰੀ ਰਾਮ ਓਐਸਡੀ, ਪਰਮਿੰਦਰ ਸਿੰਘ ਖੁੱਤਣ, ਹਰਭਜਨ ਨਿਮਤਾ, ਰਣਜੀਵ ਕੁਮਾਰ, ਹਰਜਿੰਦਰ ਕੁਮਾਰ, ਵਾਸਦੇਵ ਬੋਧ, ਐਸ.ਪੀ. ਗੌਤਮ ਅਤੇ ਹੋਰ ਅਨੇਕਾਂ ਸਾਥੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਏ। ਮੈਡਮ ਮੀਨੂ ਧੀਰ ਅਤੇ ਸ੍ਰੀ ਜਗਦੀਸ਼ ਧੀਰ ਨੇ ਇਸ ਸਾਰੇ ਪ੍ਰੋਗਰਾਮ ਨੂੰ ਧੱਮਾ ਵੇਵਜ਼ ਵੱਲੋਂ ਲਾਈਵ ਕੀਤਾ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)