HOME ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ।

ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ।

2

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਵਿੱਚ ਜਨਮ ਤੋਂ ਲੈਕੇ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕੇ ਲਗਾਏ ਗਏ। ਉਹਨਾਂ ਨੂੰ ਆਇਰਨ ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੰਡੀਆਂ ਗਈਆਂ, ਪੌਸ਼ਟਿਕ ਖੁਰਾਕ ਖਾਣ ਬਾਰੇ ਜਾਣਕਾਰੀ ਦਿੱਤੀ ਗਈ।ਡਰਿੱਵਰੀ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਲਈ ਵੀ ਕਿਹਾ ਗਿਆ। ਇਸ ਮੌਕੇ ਤੇ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ, ਬਲਵੀਰ ਕੌਰ ਅਤੇ ਸੁਖਦੇਵ ਕੌਰ ਏ ਐਨ ਐਮ, ਜਗਜੀਤ ਕੌਰ , ਸੀਮਾ, ਜਸਪ੍ਰੀਤ , ਪੂਜਾ, ਪਰਮਜੀਤ, ਸੁਨੀਤਾ, ਗੁਰਬਖਸ਼ ਕੌਰ ਅਤੇ ਸੰਦੀਪ ਕੌਰ ਆਸ਼ਾ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਰੋਧਤਾ ਤੋਂ ਗ਼ੁਰੇਜ਼ ਕਰੀਏ ਅਤੇ ਰਾਜ ਭਾਗ ਪਾਈਏ
Next articleਬੁਲੰਦਾ ਪਿੰਡ ਵਿਖੇ ਸਰਪੱਟੇ ਅਤੇ ਰੇਵੀਆ ਘੋੜੇ ਘੋੜਿਆਂ ਦੀਆਂ ਦੌੜਾਂ ਦਾ ਤੀਸਰਾ ਸ਼ਾਨਦਾਰ ਖੇਡ ਮੇਲਾ 18 ਮਈ ਨੂੰ