HOME ਬਲਾਕ ਸੰਮਤੀ ਜੋਨ ਰੈਲਮਾਜਰਾ ਤੋਂ ਵੰਦਨਾ ਚੌਧਰੀ ਪਤਨੀ ਗੁਰਪ੍ਰੀਤ ਗੁੱਜਰ ਰੈਲਮਾਜਰਾ...

ਬਲਾਕ ਸੰਮਤੀ ਜੋਨ ਰੈਲਮਾਜਰਾ ਤੋਂ ਵੰਦਨਾ ਚੌਧਰੀ ਪਤਨੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਹੋਣਗੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ

1

 ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )–  ਉੱਘੇ ਸਮਾਜ ਸੇਵੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਿਹਨਤੀ ਤੇ ਸੀਨੀਅਰ ਆਗੂ  ਗੁਰਪ੍ਰੀਤ ਗੁੱਜਰ ਰੈਲਮਾਜਰਾ ਦੀ  ਪਤਨੀ ਸ਼੍ਰੀਮਤੀ ਵੰਦਨਾ ਚੌਧਰੀ ਨੂੰ  ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਐਲਾਨਿਆ ਗਿਆ  ਹੈ।  ਇਸ ਸਬੰਧੀ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ  ਉਹਨਾਂ ਦੀ ਪਤਨੀ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਕੇ ਪਾਰਟੀ ਦੀ ਝੋਲੀ ਪਾਵੇਗੀ।  ਉਹਨਾਂ  ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ  ਵੀ ਸ਼੍ਰੋਮਣੀ ਅਕਾਲੀ ਦਲ ਭਾਰੀ ਲੀਡ ਨਾਲ ਜਿੱਤ ਦਰਜ ਕਰਕੇ ਇਤਿਹਾਸ ਰਚੇਗਾ। ਉਹਨਾਂ  ਕਿਹਾ ਕਿ ਮੌਜੂਦਾ  ਆਮ ਆਦਮੀ ਪਾਰਟੀ ਦੀਆ ਨੀਤੀਆਂ ਤੋਂ ਲੋਕ ਢਾਡੇ ਦੁਖੀ ਹਨ ਤੇ ਪੰਜਾਬ ਵਾਸੀ ਜਲਦ ਤੋਂ ਜਲਦ ਇਸ ਸਰਕਾਰ ਨੂੰ  ਚੱਲਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ  ਉਤਾਵਲੇ ਹਨ। ਉਹਨਾਂ ਕਿਹਾ ਕਿ ਲੋਕ ਵੱਧ ਤੋਂ ਵੱਧ ਵੋਟਾਂ ਪਾ ਕੇ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸ਼ਹੀਦ ਮਹਿੰਦਰ ਸਿੰਘ ਤੇ ਸ਼ਹੀਦ ਜੋਗਾ ਸਿੰਘ ਥਲਾ ਦੀ ਯਾਦ ਚਾਰ ਦਿਨਾਂ ਖੇਡ ਮੇਲਾ ਆਯੋਜਿਤ
Next articleਖੁੱਲ੍ਹੇ ਵਿੱਚ ਕੂੜਾ ਸਾੜਨ ਤੇ ਡੰਪ ਕਰਨ ਵਿਰੁੱਧ ਪਾਬੰਦੀ ਦੇ ਹੁਕਮ ਜਾਰੀ,ਸਫਾਈ ਸੇਵਕਾਂ ਨੂੰ ਸੁੱਕਾ ਤੇ ਗਿੱਲਾ ਕੂੜਾ ਵੱਖ ਵੱਖ ਇੱਕਤਰ ਕਰਨ ਪ੍ਰਤੀ ਕੀਤਾ ਜਾਗਰੂਕ