(ਬਾਇਓ-ਮੈਡੀਕਲ ਵੇਸਟ ਸਿਰਫ਼ ਅਧਿਕਾਰਤ ਏਜੰਸੀ “ਮੈਡੀਕੇਅਰ” ਵੱਲੋਂ ਹੀ ਇਕੱਠ ਕੀਤਾ ਜਾਵੇਗਾ- ਐਸ.ਡੀ.ਓ ਗੁਰਮੇਹਰ ਸਿੰਘ)
ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਖੁੱਲ੍ਹੇ ਵਿੱਚ ਕੂੜਾ ਸਾੜਨ ਅਤੇ ਡੰਪ ਕਰਨ ’ਤੇ ਪਾਬੰਦੀ, ਸੁੱਕਾ ਤੇ ਗਿੱਲਾ ਕੂੜਾ ਇੱਕਤਰ ਕਰਨ ਬਾਰੇ ਲੋਕਾਂ ਅਤੇ ਸੰਸਥਾਵਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ।ਇਸ ਕੈਂਪ ਦੀ ਅਗਵਾਈ ਐਸ.ਡੀ.ਓ ਗੁਰਮੇਹਰ ਸਿੰਘ ਨੇ ਕੀਤੀ।ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਾਤਾਵਰਣ ਪ੍ਰਦੂਸ਼ਣ ਰੋਕਣ ਲਈ ਖੁੱਲ੍ਹੇ ਵਿੱਚ ਕੋਈ ਵੀ ਕੂੜਾ, ਖਾਸ ਕਰਕੇ ਬਾਇਓ-ਮੈਡੀਕਲ ਵੇਸਟ ਸਾੜਨਾ ਜਾਂ ਕਿਤੇ ਵੀ ਫੈਲਾਉਣ ਦੀ ਪੂਰੀ ਤਰ੍ਹਾਂ ਮਨਾਹੀ ਹੈ।ਐਸ.ਡੀ.ਓ ਗੁਰਮੇਹਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਇਓ-ਮੈਡੀਕਲ ਵੇਸਟ ਇਕੱਠਾ ਕਰਨ ਲਈ ਕੇਵਲ “ਮੈਡੀਕੇਅਰ” ਏਜੰਸੀ ਨੂੰ ਹੀ ਅਧਿਕਾਰਤ ਕੀਤਾ ਗਿਆ ਹੈ।ਉਨ੍ਹਾਂ ਸਫਾਈ ਸੇਵਕਾਂ ਨੂੰ ਅਪੀਲ ਕੀਤੀ ਕਿ ਉਹ ਇੰਸਟਿਊਸ਼ਨਲ ਬਾਇਓ-ਮੈਡੀਕਲ ਵੇਸਟ ਇਕੱਠਾ ਨਾ ਕਰਨ।ਉਨ੍ਹਾਂ ਸਪੱਸ਼ਟ ਕਿਹਾ ਕਿ ਹਸਪਤਾਲ, ਡਾਇਗਨੋਸਟਿਕ ਸੈਂਟਰ, ਕਲੀਨਿਕ, ਲੈਬ ਆਦਿ ਆਪਣੇ ਬਾਇਓ-ਮੈਡੀਕਲ ਕੂੜੇ ਨੂੰ ਸਿਰਫ਼ ਅਧਿਕਾਰਤ ਏਜੰਸੀ ਨੂੰ ਹੀ ਹਵਾਲੇ ਕਰਨ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਹਸਪਤਾਲ ਜਾਂ ਸੰਸਥਾ ਬਾਇਓ-ਮੈਡੀਕਲ ਵੇਸਟ ਨੂੰ ਖੁੱਲ੍ਹੇ ਵਿੱਚ ਗੇਰਦੀਆਂ ਜਾਂ ਸਾੜਦੀਆਂ ਪਾਈਆਂ ਜਾਂਦੀਆਂ ਹਨ, ਤਾਂ ਇਸ ਸਬੰਧੀ ਤੁਰੰਤ ਜਾਣਕਾਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੀ ਜਾਵੇ, ਤਾਂ ਜੋ ਹਦਾਇਤਾਂ ਅਨੁਸਾਰ ਉਸ ਹਸਪਤਾਲ ਵਿਰੁੱਧ ਕਾਰਵਾਈ ਕੀਤੀ ਜਾ ਸਕੇ।ਐਸ.ਡੀ.ਓ ਗੁਰਮੇਹਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਇਲਾਵਾ ਹਸਪਤਾਲੀ ਕੂੜਾ ਖੁੱਲ੍ਹੇ ਵਿੱਚ ਸਾੜਨਾ ਵੀ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ, ਜੋ ਮਨੁੱਖੀ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਇਸ ਲਈ ਹਰ ਸੰਸਥਾ ਨੂੰ ਆਪਣੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਸਮਝਦਿਆਂ ਪ੍ਰਦੂਸ਼ਣ ਮਰਯਾਦਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਗਰੂਕਤਾ ਕੈਂਪ ਦੌਰਾਨ ਸਫਾਈ ਸੇਵਕਾਂ, ਨਗਰ ਕੌਸਲ ਦੇ ਪ੍ਰਤੀਨਿਧੀਆਂ ਅਤੇ ਹੈਲਥ ਇੰਸਟਿਊਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਪ੍ਰਦੂਸ਼ਣ ਕੰਟਰੋਲ ਨਿਯਮ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਪ੍ਰੋਟੋਕੋਲ ਅਤੇ ਸਜ਼ਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ।ਐਸ.ਡੀ.ਓ ਨੇ ਅਪੀਲ ਕੀਤੀ ਕਿ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਮੁਕਤ ਵਾਤਾਵਰਣ ਬਣਾਉਣਾ ਸਾਡੇ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



