HOME ਸ਼ਹੀਦ ਮਹਿੰਦਰ ਸਿੰਘ ਤੇ ਸ਼ਹੀਦ ਜੋਗਾ ਸਿੰਘ ਥਲਾ ਦੀ ਯਾਦ ਚਾਰ ਦਿਨਾਂ...

ਸ਼ਹੀਦ ਮਹਿੰਦਰ ਸਿੰਘ ਤੇ ਸ਼ਹੀਦ ਜੋਗਾ ਸਿੰਘ ਥਲਾ ਦੀ ਯਾਦ ਚਾਰ ਦਿਨਾਂ ਖੇਡ ਮੇਲਾ ਆਯੋਜਿਤ

3

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਥਲਾ ਵਿਖੇ ਸ਼ਹੀਦ ਮਹਿੰਦਰ ਸਿੰਘ ਅਤੇ ਸ਼ਹੀਦ ਜੋਗਾ ਸਿੰਘ ਥਲਾਂ ਦੀ ਯਾਦ ਵਿੱਚ ਸਲਾਨਾ ਚਾਰ ਦਿਨਾ ਖੇਡ ਮੇਲਾ ਮਿਤੀ 30,01,02,03 ਦਸੰਬਰ  ਨੂੰ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਨੌਜਵਾਨ ਕਾਂਗਰਸ ਆਗੂ ਰਜਿੰਦਰ ਸੰਧੂ ਜੀ ਸ਼ਾਮਿਲ ਹੋਏ ।ਟੂਰਨਾਮੈਂਟ ਵਿੱਚ ਪਿੰਡ ਪੱਧਰ ਓਪਨ ਦੇ ਫੁਟਬਾਲ ਮੈਚ ਕਰਵਾਏ ਗਏ ਜਿਸ ਵਿੱਚ ਰਹੀਮਾਬਾਦ ਦੀ ਟੀਮ ਜੇਤੂ ਰਹੀ ਅਤੇ ਕਰਨਾਣਾ ਟੀਮ ਉੱਪ ਜੇਤੂ ਰਹੀ । ਕਬੱਡੀਆ ਦੇ ਓਪਨ ਦੇ ਮੈਚ ਕਰਵਾਏ ਗਏ ਜਿਸ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ । ਉਪਰੋਕਤ ਟੂਰਨਾਮੈਂਟ ਵਿੱਚ ਐਨ ਆਰ ਆਈ ਵੀਰਾ ਦਾ ਬਹੁਤ ਵੱਡਾ ਸਹਿਯੋਗ ਰਿਹਾ । ਟੂਰਨਾਮੈਂਟ ਦੇ ਮੁੱਖ ਸਪਾਂਸਰ ਬਿੱਲਾ ਯੂਕੇ,ਗਿੰਦਰ ਕਨੈਡਾ, ਅਮਰੀਕ ਸਿੰਘ ਥਲਾਂ , ਛਿੰਦਾ ਲਿਧੜ, ਰਾਜਾ ਸਰਪੰਚ  ਰਹੇ । ਕਬੱਡੀ ਦੇ ਪਹਿਲੇ ਇਨਾਮ ਅਮਰਿਤਪਾਲ ਰਸੂਲਪੁਰ ਅਤੇ ਦੂਜਾ ਇਨਾਮ ਰੂਬੀ, ਮੰਗਾ ਕਨੈਡਾ,ਦਿਲਪ੍ਰੀਤ ਨਿਊਜੀਲੈਡ,ਘੂਗੀ, ਜੀਤਾ ਅਮਰੀਕਾ ਵੱਲੋਂ ਸਪਾਂਸਰ ਕੀਤੇ ਗਏ। ਇਸ ਮੌਕੇ ਸੋਨੂੰ ਤੇਹਿਗ, ਨਰਿੰਦਰ ਰਾਏਪੁਰ,ਮੋਮੀ ਨਗਰ,ਮਲਕੀਤ ਸਿੰਘ , ਦੀਪ ਸਿੰਘ, ਜੋਗਾ ਸਿੰਘ,ਗੁਰਦਿਆਲ ਸਿੰਘ ਆਦਿ ਹਾਜ਼ਿਰ ਰਹੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleभारत रत्न बाबा साहेब डॉ. अंबेडकर का परिनिर्वाण दिवस समारोह अंबेडकर भवन में कल
Next articleਬਲਾਕ ਸੰਮਤੀ ਜੋਨ ਰੈਲਮਾਜਰਾ ਤੋਂ ਵੰਦਨਾ ਚੌਧਰੀ ਪਤਨੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਹੋਣਗੇ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ