HOME ਬਲਾਕ ਰਾਏਕੋਟ ਦਾ ਦੋ ਰੋਜ਼ਾ ਟੀਚਰ ਫੈਸਟ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ...

ਬਲਾਕ ਰਾਏਕੋਟ ਦਾ ਦੋ ਰੋਜ਼ਾ ਟੀਚਰ ਫੈਸਟ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਵਿਖੇ ਕਰਵਾਇਆ ਗਿਆ

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਸਿੰਘ ਗੁਰੀ)  ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਡਿੰਪਲ‌‌ ਮਦਾਨ ਅਤੇ ਬਲਾਕ ਨੋਡਲ ਅਫਸਰ ਰਾਏਕੋਟ ਸ਼੍ਰੀਮਤੀ ਅਮਰਦੀਪ ਕੌਰ ਦੀ ਅਗਵਾਈ ਵਿਚ ਬਲਾਕ ਰਾਏਕੋਟ ਦਾ ਦੋ ਰੋਜ਼ਾ ਟੀਚਰ ਫੈਸਟ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸੁਖਦੀਪ ਕੌਰ ਅੰਗਰੇਜ਼ੀ ਅਧਿਆਪਕਾ ਮਾਣੂੰਕੇ , ਲਵਲੀਨ ਕੌਰ ਸਾਇੰਸ ਅਧਿਆਪਕਾ ਕਲਸੀਆਂ, ਮਨਪ੍ਰੀਤ ਕੌਰ, ਗੁਰਸ਼ਰਨਜੀਤ ਕੌਰ , ਸੀ੍ਮਤੀ ਦੀਪਾ ਜੈਨ , ਵਿਕਾਸ ਕੁਸ਼ਾਲ ਜਲਾਲਦੀਵਾਲ , ਰਮਨਦੀਪ ਕੌਰ, ਦਲਜੀਤ ਕੌਰ ਆਦਿ ਅਧਿਆਪਕਾਂ ਨੇ  ਵੱਖ ਵੱਖ ਥੀਮਜ ਵਿੱਚ ਬਹੁਤ ਵਧੀਆ ਟੀਚਰ ਏਡਜ ਤਿਆਰ ਕੀਤੀਆਂ ਅਤੇ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਅਧਿਆਪਕਾਂ ਨੂੰ ਇਨਾਮਾਂ ਦੀ ਵੰਡ ਹਰਪ੍ਰੀਤ ਸਿੰਘ ਸਹਾਇਕ ਬਲਾਕ ਨੋਡਲ ਅਫਸਰ ਰਾਏਕੋਟ ਨੇ ਕੀਤੀ । ਸ਼੍ਰੀਮਤੀ ਸੀਮਾ ਰਾਣੀ ਵਲੋਂ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ । ਇਸ ਮੌਕੇ ਸਕੂਲ ਪ੍ਰਿੰਸੀਪਲ ਧਰਮਪਾਲ ਸਿੰਘ, ਬੀ.ਆਰ.ਸੀ ਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਸਮੇਤ ਹੋਰ ਕਈ ਅਧਿਆਪਕ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਮਾਣ ਪੰਜਾਬ  ਦੇ*
Next articleਮੋਬਾਈਲ ਯੁੱਗ ਦਾ ਪਰਿਵਾਰਕ ਜੀਵਨ ‘ਤੇ ਅਸਰ